Sunday, February 9, 2025

ਸੰਤ ਬਾਬਾ ਰਾਮ ਸਿੰਘ ਜੀ 27 ਵੀਂ ਬਰਸੀ ਦੀ ਧੂਮਧਾਮ ਨਾਲ ਮਨਾਈ

PPN29101403
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਨਜ਼ਦੀਕੀ ਪਿੰਡ ਬੀੜ ਬਹਿਮਣ ਦੇ ਗੁਰਦੁਆਰਾ ਨਾਨਕਸਰ ਬੀੜ ਬਹਿਮਣ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਰਾਮ ਸਿੰਘ ਦੀ ਯਾਦ ਵਿੱਚ 27 ਵੀਂ ਬਰਸੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਇਸ ਸਲਾਨਾ ਸਮਾਗਮ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਤ ਪਾਠਾਂ ਦੇ ਭੋਗ ਪਾਉਣ ਉਪਰੰਤ ਰਾਤ ਭਰ ਕੀਰਤਨ ਦਰਬਾਰ ਸਜਾਇਆ ਗਿਆ। ਸਮਾਗਮ ਵਿੱਚ ਦੂਰੋਂ ਨੇੜਿਓਂ ਆਏ ਸੰਤ ਬੁਧੀਜੀਵੀ, ਢਾਡੀ ਰਾਗੀਆਂ ਵਿੱਚੋਂ ਬਾਬਾ ਰਾਜਵਿੰਦਰ ਸਿੰਘ, ਭਾਈ ਕੁਲਦੀਪ ਸਿੰਘ , ਬਾਬਾ ਜੀਤ ਸਿੰਘ , ਭਾਈ ਕਰਨੈਲ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਆਪਣੇ ਪਰਵਚਨਾਂ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਵਿੱਚ ਕਵੀਸ਼ਰੀ ਜੱਥਿਆਂ ਵਿੱਚ ਭਾਈ ਅਵਤਾਰ ਸਿੰਘ , ਭਾਈ ਪ੍ਰੀਤਮ ਸਿੰਘ ਆਦਿ ਢਾਡੀ ਰਾਗੀਆਂ ਨੇ ਸੰਗਤਾਂ ਨੂੰ ਆਪਣੀਆਂ ਵਾਰਾਂ ਨਾਲ ਨਿਹਾਲ ਕੀਤਾ। ਅੰਤਿਮ ਬਰਸੀ ਵਾਲੇ ਦਿਨ ਬਾਬਾ ਬੋਹੜ ਸਿੰਘ ਤੂਤਾਂ ਵਾਲੇ , ਮਹੰਤ ਕੁਲਦੀਪ ਸਿੰਘ ਨਾਨਕਸਰ , ਬਾਬਾ ਘਾਲਾ ਸਿੰਘ ਨਾਨਕਸਰ, ਰਣਜੀਤ ਸਿੰਘ ਮਲੂਕੇ ਵਾਲੇ, ਤੇਜਾ ਸਿੰਘ ਬਠਿੰਡੇ ਵਾਲੇ ਮਹਾਂਪੁਰਸ਼ਾਂ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਨੂੰ ਆਪਣੇ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਚੰਗੀ ਸਿੱਖਿਆ ਦੇ ਕੇ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾਂ ਦਿੱਤੀ। ਇਸ ਸਲਾਨਾ ਸਮਾਗਮ ਦੀ ਅਗਵਾਈ ਸੰਤ ਬਾਬਾ ਮੁਖਤਿਆਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਬੀੜ ਬਹਿਮਣ,ਪਿੰਡ ਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਬਲਵੀਰ ਸਿੰਘ ਸਿੱਧੂ, ਸੇਵਾਦਾਰ ਬਾਬਾ ਕੁਲਦੀਪ ਸਿੰਘ,ਬਲਜੀਤ ਸਿੰਘ ਯੂ ਪੀ ਗੁਰਦੁਆਰਾ ਨਾਨਕਸਸਰ, ਸਰਪੰਚ ਸੰਦੀਪ ਸਿੰਘ, ਨੱਥਾ ਸਿੰਘ ਪੰਚ, ਮਲਕੀਤ ਸਿੰਘ, ਰਾਜਵਿੰਦਰ ਸਿੰਘ ਪੰਚ, ਇਕਬਾਲ ਸਿੰਘ ਪੰਚ ਆਦਿ ਨੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫ਼ਲਾ ਕੀਤਾ।

Check Also

ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …

Leave a Reply