ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਬੰਗੀ ਨਿਹਾਲ ਸਿੰਘ ਵਿਖੇ ਨਹਿਰੂ ਯੂਵਾ ਕੇਂਦਰ ਬਠਿੰਡਾ ਦੀ ਯੋਗ ਅਗਵਾਈ ‘ਚ ਮਾਲਵਾ ਵੈਲਫੇਅਰ ਕਲੱਬ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੇ ਬੈੱਠਣ ਲਈ 15 ਬੈਂਚ ਬਣਵਾ ਕੇ ਦਿੱਤੇ ਅਤੇ ਤਿੰਨ ਕਮਰਿਆਂ ਨੂੰ ਰੰਗ ਵੀ ਕਰਵਾਇਆ ਗਿਆ। ਇਸ ਸੰਬੰਧ ‘ਚ ਸਕੂਲ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ।ਜਿਸ ਦੀ ਪ੍ਰਧਾਨਗੀ ਹਰਮੀਤ ਸਿੰਘ ਬਰਾੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀਕਲਾਂ ਨੇ ਕੀਤੀ।
ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਮੰਚ ਦਾ ਸੰਚਾਲਨ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਕੀਤਾ।ਪ੍ਰਿੰਸੀਪਲ ਹਰਮੀਤਸਿੰਘ ਬਰਾੜ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਵਜੀਰ ਸਿੰਘ ਗਿੱਲ ਗੁਰਮੇਲ ਸਿੰਘ ਸਿੱਧੂ ਅੱੈਸ.ਪੀ ਸੇੇੇੇਵਾ ਮੁਕਤ ਭੂਰਾ ਸਿੰਘ ਭੁੱਲਰ ਗੁਲਾਬ ਸਿੰਘ ਲਾਭ ਸਿੰਘ ਨੰਬਰਦਾਰ ਕੁਲਦੀਪ ਸਿੰਘ ਸੰਧੂ ਮੱਘਰ ਸਿੰਘ ਪੰਚ ਰਾਵਲ ਸਿੰਘ ਹਰਦੀਪ ਸਿੰਘ ਗਗਨਦੀਪ ਸਿੰਘ ਬਾਬੂ ਸਿੰਘ ਰਾਜਿੰਦਰ ਸਿੰਘ ਸਾਬਕਾ ਸਰਪੰਚ ਹਰਮੇਲ ਸਿੰਘ ਸਾਬਕਾ ਸਰਪੰਚ ਜਤਿੰਦਰ ਪਾਲ ਹੈਪੀ ਬੌਬੀ ਲਹਿਰੀ ਰਾਮਾਂ ਰਣਜੀਤ ਸਿੰਘ ਗਿੱਲ ਬਲਜੀਤ ਸਿੰਘ ਸਕੂਲ ਦਾ ਸਮੁੱਚਾ ਸਟਾਫ਼ ਆਦਿ ਹਾਜਰ ਸਨ।
Check Also
ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ
ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …