ਟੀਪੀਡੀ ਮਾਲਵਾ ਕਾਲਜ ਵੀ ਜੇਤੂਆਂ ਵਿੱਚ ਸਾਮਲ
ਮਲੂਕਾ ਨੇ ਜੇਤੂਆਂ ਨੂੰ ਇਨਾਮ ਵੰਡ ਕੇ ਹੌਸਲਾ ਵਧਾਇਆ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਕਸਿੰਗ ਮੁਕਾਬਲੇ ਸਥਾਨਕ ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ ਮਾਲਵਾ ਕਾਲਜ ਵਿਖੇ ਕਰਵਾਏ ਗਏ। ਇੰਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸੂਬੇ ਦੀਆਂ ਵੱਖ-ਵੱਖ 32 ਦੇ ਕਰੀਬ ਟੀਮਾਂ ਨੇ ਜੌਹਰ ਦਿਖਾਏ । ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਸੇਸ਼ ਤੌਰ ਤੇ ਪੁੱਜੇ। ਉਨਾਂ ਨੌਜਵਾਨਾ ਨੂੰ ਦੇਸ਼ ਦਾ ਭਵਿੱਖ ਦੱਸਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਮੱਲਾਂ ਮਾਰਨ ਦੀ ਤਾਕੀਦ ਕੀਤੀ । ਸਮਾਗਮ ਦੌਰਾਨ ਉਨਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਤੇ ਬਾਕਸਿੰਗ ਟੀਮ ਦੇ ਕੋਚ ਡਾ. ਅਮਰਜੀਤ ਸਿੰਘ ਸਿੱਧੂ ਨੇ ਸਿਕੰਦਰ ਸਿੰਘ ਮਲੂਕਾ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਉਨਾ ਮਲੂਕਾ ਦੁਆਰਾ ਇਸ ਕਾਲਜ ਵਿੱਚ ਲਈ ਜਾ ਰਹੀ ਵਿਸੇਸ਼ ਰੁਚੀ ਦੀ ਰੱਜ ਕੇ ਸਲਾਘਾ ਕੀਤੀ। ਸਮਾਗਮ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਵਿਸੇਸ਼ ਤੋਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਦਵਿੰਦਰ ਸਿੰਘ ਸਿੱਧੂ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਐਨ.ਆਈ.ਐਸ ਬਾਕਸਿੰਗ ਚੀਫ ਕੋਚ ਟੀ.ਐਲ ਗੁਪਤਾ ਤੇ ਆਰ ਕੇ ਸ਼ਰਮਾ, ਪੰਜਾਬੀ ਯੂਨੀਵਰਸਿਟੀ ਕੋਚ ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਵੱਖ ਵੱਖ ਭਾਰ ਵਰਗ ਮੁਕਾਬਲਿਆਂ ਵਿੱਚ 49 ਕਿਲੋ ਵਿੱਚ ਗਗਨਦੀਪ ਸਿੰਘ ਸਿਮਾਣਾ ਕਾਲਜ ਪਹਿਲਾ ਤੇ ਵਾਹਿਗੁਰੂ ਸਿੰਘ ਸੁਨਾਮ ਕਾਲਜ ਦੂਜਾ ਸਥਾਨ, 52 ਕਿਲੋ ਵਰਗ ਵਿੱਚ ਜਤਿੰਦਰ ਸਿੰਘ ਮੋਦੀ ਕਾਲਜ ਪਟਿਆਲਾ ਤੇ ਵਿਜੇ ਕੁਮਾਰ ਜੀ.ਆਰ .ਸੀ ਸੰਗਰੂਰ ਕ੍ਰਮਵਾਰ ਪਹਿਲੇ ਦੂਜੇ ਸਥਾਨ ਤੇ ਰਹੇ। 56,60,64 ਤੇ 69 ਭਾਰ ਵਰਗ ਵਿੱਚ ਕ੍ਰਮਵਾਰ ਮਨੋਜ ਕੁਮਾਰ ਕਾਲਜ ਮਸਤੂਆਣਾ,ਲਲਿਤ ਕੁਮਾਰ ਕਾਲਜ ਮਸਤੂਆਣਾ,ਅਸ਼ੀਸ਼ ਸ਼ਰਮਾ ਕਾਲਜ ਭੀਖੀ,ਦਮਨਜੀਤ ਸਿੰਘ ਸਰਕਾਰੀ ਕਾਲਜ ਪਟਿਆਲਾ ਸਾਰੇ ਪਹਿਲੇ ਸਥਾਨ ਅਤੇ ਅਜੈ ਝਾ ਸਰਕਾਰੀ ਕਾਲਜ ਪਟਿਆਲਾ, ਸ਼ਿਵਮ ਤਿਵਾੜੀ ਜੀ.ਸੀ. ਮਲੇਰਕੋਟਲਾ, ਸੰਦੀਪ ਕੁਮਾਰ ਏ.ਡੀ.ਸੀ. ਮਸਤੂਆਣਾ , ਰਣਜੀਤ ਸਿੰਘ ਪਬਲਿਕ ਕਾਲਜ ਸਮਾਣਾ ਨੇ ਦੂਜਾ ਸਥਾਨ ਹਾਸਲ ਕੀਤਾ।
75 ਕਿਲੋ ਭਾਰ ਵਰਗ ਵਿੱਚ ਮੇਜਮਾਨ ਟੀ.ਪੀ.ਡੀ ਮਾਲਵਾ ਕਾਲਜ ਦੇ ਮਨਦੀਪ ਸਿੰਘ ਨੇ ਪਹਿਲਾ ਤੇ ਗੁਰਵਿੰਦਰ ਸਿੰਘ ਪਬਲਿਕ ਕਾਲਜ ਸਮਾਣਾ ਦੂਜੇ ਸਥਾਨ ਤੇ ਰਹੇ। 81,91 ਕਿਲੋ ਭਾਰ ਵਰਗ ਵਿੱਚ ਲਵਦੀਪ ਸਿੰਘ ਸਰਕਾਰੀ ਕਾਲਜ ਪਟਿਆਲਾ, ਕੰਵਲਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ ਸਥਾਨ ਅਤੇ ਅਮਿਤ ਕੁਮਾਰ ਸਰਕਾਰੀ ਕਾਲਜ ਪਟਿਆਲਾ, ਤਰਨਪ੍ਰੀਤ ਸਿੰਘ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 91 ਤੋਂ ਵੱਧ ਭਾਰ ਵਰਗ ਵਿੱਚ ਨਵੀਨ ਕੁਮਾਰ ਪਬਲਿਕ ਕਾਲਜ ਸਮਾਣਾ ਪਹਿਲੇ ਸਥਾਨ ਅਤੇ ਮਨਪ੍ਰੀਤ ਸਿੰਘ ਏ.ਸੀ.ਪੀ.ਈ ਮਸਤੂਆਣਾ ਦੂਜੇ ਸਥਾਨ ਤੇ ਰਹੇ। ਇਸ ਮੌਕੇ ਐਸ.ਡੀ.ਐਮ ਫੂਲ ਸਕੱਤਰ ਸਿੰਘ ਬੱਲ, ਡੀਅਸੈਪੀ ਫੂਲ ਗੁਰਦੀਪ ਸਿੰਘ ਗੋਸਲ, ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਜਟਾਣਾ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ।ਟੀਪੀਡੀ ਕਾਲਜ ਦੇ ਡਾ. ਸੰਜੀਵ ਦੱਤਾ, ਪ੍ਰੋਫੈਸਰ ਸੁਖਰਾਜ ਸਿੰਘ ਧਨੌਲਾ, ਡਾ. ਭੁਪਿੰਦਰ ਸਿੰਘ, ਅਵਤਾਰ ਸਿੰਘ ਲਹਿਰਾ ਮੁਹੱਬਤ,ਪ੍ਰੋ. ਗਗਨਦੀਪ ਸਿੰਘ, ਪ੍ਰੋ. ਧਰਮਿੰਦਰ ਸਿੰਘ ਤੇ ਪ੍ਰੋ. ਜਸਪ੍ਰੀਤ ਸਿੰਘ ਨੇ ਬਾਕਸਿੰਗ ਚੈਂਪੀਅਨਸ਼ਿਪ ਕਰਵਾਉਣ ਲਈ ਦਿਨ ਰਾਤ ਮਿਹਨਤ ਕੀਤੀ।