Friday, November 22, 2024

31ਵਾਂ ਸਰਵੋ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਪੰਜਾਬ ਪੁਲਿਸ ਜਲੰਧਰ ਨੇ ਉਤਰੀ ਰੇਲਵੇ ਦਿੱਲੀ ਨੂੰ 3-1 ਨਾਲ ਹਰਾਇਆ

PPN30101417
ਜਲੰਧਰ, 30 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਪੰਜਾਬ ਪੁਲਿਸ ਜਲੰਧਰ ਨੇ ਉਤਰੀ ਰੇਲਵੇ ਨੂੰ 3-1 ਦੇ ਫਰਕ ਨਾਲ ਹਰਾ ਕੇ 31ਵੇਂ ਸਰਵੋ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਪ੍ਰੀ ਕਵਾਲੀਫਾਇੰਗ ਦੌਰ ਵਿਚ ਪ੍ਰਵੇਸ਼ ਪਾ ਲਿਆ ਹੈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਚ ਚਲ ਰਹੇ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਪਹਿਲੇ ਮੈਚ ਵਿਚ ਬੇਹਤਰੀਨ ਹਾਕੀ ਦੀ ਖੇਡ ਦੇਖਣ ਨੂੰ ਮਿਲੀ।
ਖੇਡ ਦੇ ਸ਼ੁਰੂਆਤੀ ਪਲਾਂ ਵਿਚ ਹੀ ਪੰਜਾਬ ਪੁਲਿਸ ਨੇ ਆਪਣਾ ਦਬਦਬਾ ਬਣਾਇਆ। ਖੇਡ ਦੇ ਦੂਜੇ ਹੀ ਮਿੰਟ ਵਿਚ ਅੰਤਰਰਾਸ਼ਟਰੀ ਖਿਡਾਰੀ ਰਾਜਪਾਲ ਸਿੰਘ ਦੇ ਸ਼ਾਨਦਾਰ ਪਾਸ ਤੇ ਜਗਮੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਇਸ ਤੋਂ ਬਾਅਦ ਉਤਰੀ ਰੇਲਵੇ ਨੇ ਬਰਾਬਰੀ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਖੇਡ ਦੇ ਅੱਧੇ ਸਮੇਂ ਤੱਕ ਪੰਜਾਬ ਪੁਲਿਸ 1-0 ਨਾਲ ਅੱਗੇ ਸੀ। ਖੇਡ ਦੇ ਦੂਜੇ ਅੱਧ ਦੇ 44ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਜਗਮੀਤ ਸਿੰਘ ਨੇ ਦੂਜਾ ਮੈਦਾਨੀ ਗੋਲ ਕਰਕੇ ਇਕ ਵਾਰ ਫਿਰ ਪੁਲਿਸ ਨੂੰ ਬੜਤ ਦੁਆਈ। ਖੇਡ ਦੇ 57ਵੇਂ ਮਿੰਟ ਵਿਚ ਉਤਰੀ ਰੇਲਵੇ ਦੇ ਖਿਡਾਰੀ ਨੁੰ ਪੁਲਿਸ ਦੀ ਰੱਖਿਆ ਪੰਕਤੀ ਵਲੋਂ ਗਲਤ ਢੰਗ ਨਾਲ ਰੋਕਿਆ ਤਾਂ ਉਨਹਾਂ ਦੇ ਹੱਕ ਵਿਚ ਪੈਨਲਟੀ ਸਟਰੋਕ ਦਿੱਤਾ ਗਿਆ ਜਿਸ ਨੂੰ ਸੁਖਮਨਜੀਤ ਸਿੰਘ ਨੇ ਗੋਲ ਵਿਚ ਬਦਲ ਕੇ ਸਕੋਰ 1-2 ਕੀਤਾ। ਦੋ ਮਿੰਟ ਬਾਅਦ ਹੀ ਪੰਜਾਬ ਪੁਲਿਸ ਦੇ ਅਜੇ ਕੁਮਾਰ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਖਿਡਾਰੀ ਤੇਜਬੀਰ ਸਿੰਘ ਏਸੀਪੀ ਜਲੰਧਰ ਕੈਂਟ ਨੇ ਟੀਮਾਂ ਨਾਲ ਜਾਣਪਛਾਣ ਕੀਤੀ। ਇਸ ਮੌਕੇ ਤੇ ਇਕਬਾਲ ਸਿੰਘ ਸੰਧੂ ਏਡੀਸੀ ਫਗਵਾੜਾ, ਅੰਤਰਰਾਸ਼ਟਰੀ ਖਿਡਾਰੀ ਦਲਜੀਤ ਸਿੰਘ ਕਸਟਮ, ਸੰਦੀਪ ਸਿੰਘ ਘੁੰਮਣ, ਬਲਦੇਵ ਸਿੰਘ, ਇਕਬਾਲ ਸਿੰਘ, ਸੁਰਿੰਦਰ ਸਿੰਘ ਭਾਪਾ, ਕ੍ਰਿਪਾਲ ਸਿੰਘ ਮਠਾਰੂ ਅਤੇ ਹੋਰ ਕਈ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply