Friday, November 22, 2024

ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਅਥਲੀਟ ਖਿਡਾਰਨ, ਮਿਸ ਖੁਸ਼ਬੀਰ ਕੌਰ ਸਨਮਾਨਿਤ

PPN30101416
ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਅੰਤਰਰਾਸ਼ਟਰੀ ਅਥਲੀਟ ਖਿਡਾਰਨ, ਮਿਸ ਖੁਸ਼ਬੀਰ ਕੌਰ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡਾਇਰੈਕਟਰ ਖੇਡਾਂ ਤੇ ਮੁਖੀ, ਡਾ. ਐਚ.ਐਸ. ਰੰਧਾਵਾ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਡਾ. ਏ.ਐਸ. ਸਿੱਧੂ, ਖਾਲਸਾ ਕਾਲਜ ਫਾਰ ਵੁਮਨ ਦੇ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਤੋਂ ਇਲਾਵਾ ਕੋਚ ਹਾਜ਼ਰ ਸਨ।
ਮਿਸ ਖੁਸ਼ਬੀਰ ਕੌਰ ਨੇ ਸਾਊਥ ਕੋਰੀਆ ਵਿਚ ਹੋਈਆਂ ਏਸ਼ੀਅਨ ਗੇਮਜ਼ 2014 ਵਿਚ 20 ਕਿਲੋਮੀਟਰ ਰੇਸ ਵਾਕ ਵਿਚ ਸਿਲਵਰ ਮੈਡਲ ਹਾਸਲ ਕੀਤਾ ਸੀ। ਇਸ ਨਾਲ ਉਹ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਏਸ਼ੀਅਨ ਗੇਮਜ਼ ਵਿਚ ਵਾਕ ਰੇਸ ਵਿਚ ਮੈਡਲ ਪ੍ਰਾਪਤ ਕੀਤਾ ਹੋਵੇ। ਇਸ ਤੋਂ ਪਹਿਲਾਂ ਉਸਨੇ ਜਪਾਨ ਵਿਖੇ ਹੋਈ ਏਸ਼ੀਅਨ ਵਾਕਿੰਗ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply