Monday, July 1, 2024

ਮਜੀਠੀਆ ਤੇ ਜਲਾਲ ਉਸਮਾ ਨੇ ਕੀਤਾ ਤਰਸਿੱਕਾ ਬਲਾਕ ਦੀਆਂ ਸੜਕਾਂ ਦਾ ਉਦਘਾਟਨ

ਤਰਸਿੱਕਾ, 23 ਜਨਵਰੀ (ਕੰਵਲਜੀਤ ਸਿੰਘ) – ਬਲਾਕ ਤਰਸਿੱਕਾ ਵਿਖੇ ਬਿਕਰਮਜੀਤ ਸਿੰਘ ਮਜੀਠੀਆ ਨੇ ਸੜਕਾਂ ਦਾ ਉਦਘਾਟਨ ਕੀਤਾ। ਪਹਿਲੀ ਸੜਕ ਖਜਾਲੇ ਤੋਂ ਡੇਹਰੀਵਾਲ, ਚੋਗਾਵਾਂ ਤੋਂ ਤਰਸਿੱਕਾ, ਚੋਗਾਵਾਂ ਤੋਂ ਉਦੋਨੰਗਲ ਅਤੇ ਨਾਥ ਦੀ ਖੂਹੀ ਤੋਂ ਸੈਦਪੁਰ ਤੱਕ ਸੜਕਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਦੀਆਂ ਜਿੰਨੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਹਨ ਉਹ ਸਾਰੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਹੀ ਨਵੀਆਂ ਬਣਾਈਆਂ ਜਾਣਗੀਆਂ। ਇਹ ਸਾਰੀਆਂ ਸੜਕਾਂ 10 ਤੋਂ 18 ਫੁੱਟ ਕੀਤੀਆਂ ਜਾਣਗੀਆਂ। ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਜਲਾਲ ਉਸਮਾ ਨੇ ਕਿਹਾ ਕਿ ਜੋ ਵਾਅਦੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਵਾਧੇ ਪੂਰੇ ਕੀਤੇ ਜਾਣਗੇ। ਬਿਕਰਮਜੀਤ ਮਜੀਠੀਏ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬਲਾਕ ਤਰਸਿੱਕਾ ਦੇ ਬੀ.ਡੀ.ਓ. ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 5-5 ਮਰਲੇ ਗਰੀਬਾਂ ਨੂੰ ਪਲਾਟ ਕੱਟ ਕੇ ਦੇਣ ਦਾ ਐਲਾਨ ਕੀਤਾ ਸੀ, ਜਿੰਨੀ ਜਲਦੀ ਹੋ ਸਕੇ 5-5 ਮਰਲੇ ਦੇ ਗਰੀਬਾਂ ਨੂੰ ਪਲਾਟ ਦਿੱਤੇ ਜਾਣ। ਉਦਘਾਟਨ ਮੌਕੇ ਪਹੁੰਚੇ ਰਾਜਨੀਤੀ ਆਗੂ ਬਿਕਰਮਜੀਤ ਸਿੰਘ ਮਜੀਠੀਆ, ਬਲਜੀਤ ਸਿੰਘ ਜਲਾਲ ਉਸਮਾ, ਭਗਵੰਤ ਸਿੰਘ ਸਿਆਲਕਾ, ਗੁਰਜਿੰਦਰ ਸਿੰਘ ਢੱਪਈ, ਤਲਵੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ, ਹਰਜੀਤ ਮੰਨੂ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply