ਗਹਿਰੀ ਮੰਡੀ, 23 ਜਨਵਰੀ (ਡਾ. ਨਰਿੰਦਰ ਸਿੰਘ) – ਪੁਲਿਸ ਚੌਂਕੀ ਜੰਡਿਆਲਾ ਗੁਰੂ ਦੀ ਖਸਤਾ ਹਾਲ ਕੰਧ ਲੱਗਦਾ ਹੈ ਕਿ ਮਨੁੱਖੀ ਜਾਨਾਂ ਲੈਣ ਦੀ ਉਡੀਕ ਵਿੱਚ ਹੈ।ਇਸ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪ੍ਰਧਾਨ ਸਮਾਜ ਸੇਵੀ ਲਾਡੀ ਪਾਲ ਸਿੰਘ ਸੱਭਰਵਾਲ, ਸਤਨਾਮ ਸਿੰਘ ਅਤੇ ਹਰਦੇਵ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਹ ਪੁਲਿਸ ਚੌਂਕੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਹੈ ਅਤੇ ਇਸ ਦੇ ਨਜ਼ਦੀਕ ਛੋਟੇ-ਛੋਟੇ ਬੱਚਿਆਂ ਦਾ ਸਰਕਾਰੀ ਸਕੂਲ ਤੇ ਵੱਡੇ ਬੱਚਿਆਂ ਦੇ ਸਕੂਲ ਦਾ ਮੇਨ ਰਸਤਾ ਵੀ ਹੈ।ਬਜ਼ਾਰ ਵਿੱਚ 24 ਘੰਟੇ ਆਵਾਜਾਈ ਰਹਿੰਦੀ ਹੈ, ਲੇਕਿਨ ਕਾਲ ਦਾ ਰੂਪ ਧਾਰੀ ਬੈਠੀਆਂ ਇਸ ਚੌਂਕੀ ਦੀਆਂ ਕੰਧਾਂ ਵੱਲ ਕਿਸੇ ਦਾ ਧਿਆਨ ਨਹੀ ਹੈ। ਇਸ ਲਈ ਕੰਧਾਂ ਡਿੱਗਣ ਨਾਲ ਕਿਸੇ ਵੇਲੇ ਵੀ ਖਤਰਨਾਕ ਹਾਦਸਾ ਵਾਪਰ ਸਕਦਾ ਹੈ।ਲਾਡੀਪਾਲ ਸਿੰਘ ਸੱਭਰਵਾਲ ਨੇ ਕਿਹਾ ਕਿ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਦੀ ਇਸ ਮੁੱਸ਼ਕਲ ਦੇ ਹੱਲ ਲਈ ਇਹ ਮਾਸਮਲਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।ਇਸ ਮੌਕੇ ਰਵੀ ਕੁਮਾਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ ਕਲਸੀ, ਸੁੱਚਾ ਸਿੰਘ ਗਹਿਰੀ ਮੰਡੀ, ਲਖਵਿੰਦਰ ਸਿੰਘ ਭੱਟੀ, ਰਜਿੰਦਰ ਸਿੰਘ ਪਹਿਲਵਾਨ, ਤਰਸੇਮ ਸਿੰਘ, ਸਤਪਾਲ ਸਿੰਘ, ਸੋਨੂੰ ਗਿੱਲ, ਸੁਖਜਿੰਦਰ ਸਿੰਘ ਸੱਭਰਵਾਲ, ਗੋਤਮਦਾਸ, ਰਿੰਕੂ ਸੰਧੂ, ਰਾਜਵਿੰਦਰ, ਦਰਸ਼ਨ, ਬਲਵਿੰਦਰ, ਰਾਜਬੀਰ ਸਿੰਘ, ਸਤਿੰਦਰ ਸਿੰਘ, ਗੁਲਸ਼ਨ ਸਿੰਘ ਆਦਿ ਹਾਜ਼ਰ ਸਨ।
Check Also
ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …