Thursday, April 24, 2025
Breaking News

ਕਾਂਗਰਸ ਅਤੇ ਅਕਾਲੀਆਂ ਦੀ ਸ਼ਬਦੀ ਜੰਗ ਗੈਰ ਜਿੰਮੇਵਾਰਾਨਾ – ਡਾ. ਭਾਰਦਵਾਜ

ਬਿਆਸ, 23 ਜਨਵਰੀ (ਹਰਮਿੰਦਰ ਸਿੰਘ ਲਾਡੀ) – ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕੁਰਸੀ ਦਾ ਨਿੱਘ ਮਾਣ ਚੁੱਕੀ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਦਾ ਲਾਭ ਭਾਵੇਂ ਕਿਸੇ ਨੂੰ ਲਾਭ ਹੋਵੇ ਜਾਂ ਨਾ, ਪ੍ਰੰਤੂ ਇਸਦਾ ਨੁਕਸਾਨ ਪੰਜਾਬ ਦੇ ਹਰ ਆਮ ਅਤੇ ਖਾਸ ਨੂੰ ਜਰੂਰ ਹੋਵੇਗਾ। ਅਕਾਲੀ ਪਾਰਟੀ ਅਤੇ ਸੂਝਵਾਨ ਕਾਂਗਰਸੀਆਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜੋ ਲੋਕਾਂ ਨੂੰ ਉਨ੍ਹਾਂ ਦੇ ਹੱਕ ਅਤੇ ਇਨਸਾਫ ਦਿਵਾਏ, ਨਾ ਕਿ ਧਰਨੇ ਤੇ ਚੱਕਾ  ਜਾਮ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਵੇ।ਉਕਤ ਲਫਜਾਂ ਦਾ ਪ੍ਰਗਟਾਵਾ ਸਾਡੇ ਪ੍ਰਤੀਨਿੱਧ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਡਾ. ਵੀਰ ਪਵਨ ਕੁਮਾਰ ਭਾਰਦਵਾਜ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਨੇ ਬਿਆਸ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀਆਂ ਦੀ ਸ਼ਬਦੀ ਜੰਗ ਨੂੰ ਗੈਰ ਜਿੰਮੇਵਾਰਾਨਾ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਸੂਝਵਾਨ ਕਾਂਗਰਸੀ ਲੀਡਰਾਂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਯੂ.ਪੀ.ਏ. ਸਰਕਾਰ ਦੇ ਮਾਨਯੋਗ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਚੇਅਰਪਰਸਨ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਪਸ ‘ਚ ਲੜ ਰਹੇ ਕਾਂਗਰਸੀਆਂ ਨੂੰ ਸਮਝਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੇ ਹੁਕਮ ਜਾਰੀ ਕਰਨ ਤਾਂ ਜੋ ਕਾਂਗਰਸ ‘ਤੇ ਲੋਕਾਂ ਦਾ ਵਿਸ਼ਵਾਸ਼ ਬਣਨ ਦੀ ਬਜਾਏ ਟੁੱਟ ਹੀ ਨਾ ਜਾਵੇ। ਅਖੀਰ ਵਿੱਚ ਡਾ. ਵੀਰ ਪਵਨ ਕੁਮਾਰ ਭਾਰਦਵਾਜ ਨੇ ਸਮੂੰਹ ਪੰਜਾਬ ਵਾਸੀਆਂ  ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਗੁੰਮਰਾਹਕੁੰਨ ਪਾਰਟੀ ਦੇ ਝਾਂਸੇ ਵਿੱਚ ਆਉਣ ਦੀ ਬਜਾਏ ਕਾਂਗਰਸ ਦੇ ਹਰਿਆਵਲ ਦਸਤੇ ਵਿੱਚ ਸ਼ਾਮਿਲ ਹੋ ਕੇ ਇਸ ਕਾਂਗਰਸੀ ਬੂਟੇ ਨੂੰ ਹੋਰ ਹਰਿਆ ਭਰਿਆ ਤੇ ਮਹਿਕਦਾ ਬਨਾਉਣ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply