ਭਿੱਖੀਵਿੰਡ, 1 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ/ ਹਰਦਿਆਲ ਸਿੰਘ ਭੈਣੀ) – ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਸੁੱਖਾ ਸਿੰਘ ਨੂੰ ਜਾਂਦੀ ਸੜਕ ਦਾ ਕੰਮ ਢਿੱਲੀ ਰਫਤਾਰ ਕਰਕੇ ਅੱਧੀ ਦਰਜਨ ਪਿੰਡ ਚੇਲਾ, ਦਰਾਜ ਕੇ, ਭਲਵਾਨਕੇ, ਉਧੋਕੇ, ਮਾੜੀ ਕੰਬੋਕੇ, ਵਾਂ ਤਾਰਾ ਸਿੰਘ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਇੰਨਾਂ ਪਿੰਡਾਂ ਵਿੱਚ ਸੜਕ ਨਾ ਬਣਨ ਕਰਕੇ ਪਿੰਡ ਵਾਸੀਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਲੇਕਿਨ ਇਸ ਦੇ ਬਾਵਜੂਦ ਵੀ ਲੋਕ ਸਰਕਾਰ ਖਿਲਾਫ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ, ਪਰ ਸਰਕਾਰ ਤੋਂ ਉਮੀਦ ਜਰੂਰ ਲਾਈ ਬੈਠੇ ਹਨ ਕਿ ਉਨਾਂ ਲਈ ਮੁਸੀਬਤ ਬਣੀ ਇਹ ਸੜਕ ਜਲਦ ਬਣ ਜਾਵੇ।ਸ਼ਾਇਦ ਲੋਕ ਸੋਚਦੇ ਹਨ ਕਿ ਹਲਕਾ ਵਿਧਾਇਕ ਨੂੰ ਉਨਾਂ ਦੀ ਪਾਰਟੀ ਦੇ ਨੇਤਾ ਅਗਰ ਸੜਕ ਬਨਾਉਣ ਬਾਰੇ ਨਹੀਂ ਕਹਿੰਦੇ ਤਾਂ ਪਿੰਡਾਂ ਦੇ ਵਾਸੀਆਂ ਕੀ?
ਜਦੋਂ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਸੜਕ ‘ਤੇ ਬੱਜਰ ਪਾ ਕੇ ਲੋਕਾਂ ਦੀ ਮੁਸੀਬਤ ਹੋਰ ਵਧਾ ਦਿੱਤੀ ਗਈ ਹੈ।ਉਨਾਂ ਕਿਹਾ ਕਿ ਅਕਾਲੀ ਸਰਕਾਰ ਆਉਣ ‘ਤੇ ਉਨਾਂ ਨੂੰ ਉਮੀਦ ਬੱਝੀ ਸੀ ਕਿ ਸੜਕ ਛੇਤੀ ਬਣ ਜਾਵੇਗੀ, ਪ੍ਰੰਤੂ ਜੋ ਹਾਲਾਤ ਹਨ ਉਨਾਂ ਮੁਤਾਬਿਕ ਅਜੇ ਸੜਕ ਬਣਦੀ ਨਹੀਂ ਦਿਖ ਰਹੀ।ਜਦ ਇਸ ਸਬੰਧੀ ਸਬੰਧਤ ਠੇਕੇਦਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਸ ਦਾ ਮੋਬਾਇਲ ਕਵਰੇਜ ਤੋਂ ਬਾਹਰ ਆ ਰਿਹਾ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …