Sunday, December 22, 2024

ਗੁ: ਬਾਬਾ ਹੰਦਾਲ ਜੀ ਵਿਖੇ ਮਨਾਇਆ ਮਾਘੀ ਦਾ ਪਵਿੱਤਰ ਦਿਹਾੜਾ

23011402

ਜੰਡਿਆਲਾ ਗੁਰੂ, 23 ਜਨਵਰੀ (ਕੁਲਵੰਤ ਸਿੰਘ) – ਮਾਘੀ ਦੇ ਪਵਿੱਤਰ ਦਿਹਾੜੇ ਮੋਕੇ ਤਪ ਅਸਥਾਨ ਬਾਬਾ ਸੰਤੋਖ ਮੁਨੀ ਜੀ ਗੁ: ਬਾਬਾ ਹੰਦਾਲ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ 67 ਸਾਲਾਂ ਤੋਂ ਚੱਲ ਰਹੀ ਲੜੀ ਤਹਿਤ 21 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਬਾਬਾ ਪਰਮਾਨੰਦ ਜੀ ਨੇ ਇਸ ਮੋਕੇ ਕਿਹਾ ਕਿ ਮੁੱਖ ਸੇਵਾਦਾਰ ਬਾਬਾ ਪ੍ਰਮਾਨੰਦ ਜੀ ਵਲੋ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਮਾਘੀ ਦੇ ਪਵਿੱਤਰ ਦਿਹਾੜੇ ਸੰਗਤਾਂ ਦੇ ਵਿਸ਼ਾਲ ਇੱਕਠ ਲਈ ਇਕ ਵੱਡਾ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ। ਧਾਰਮਿਕ ਸਮਾਗਮ ਦੌਰਾਨ ਕੀਰਤਨੀਏ ਜੱਥਿਆਂ ਤੋ ਇਲਾਵਾ ਢਾਡੀ ਸਿੰਘਾਂ ਵਲੋ ਮਾਘੀ ਦੇ ਇਤਿਹਾਸਿਕ ਦਿਹਾੜੇ ਪ੍ਰਤੀ ਚਾਨਣਾ ਪਾਇਆ ਗਿਆ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਸਮਾਗਮ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਡਾ: ਅਸ਼ੋਕ ਨਈਅਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਗਗਨਦੀਪ ਸਿੰਘ ਮੀਰਾਕੋਟ, ਜਸਬੀਰ ਸਿੰਘ ਖੇਲਾ, ਸ੍ਰ: ਸੂਬਾ ਸਿੰਘ, ਕਸ਼ਮੀਰ ਸਿੰਘ ਲਾਹੋਰੀਆ, ਅਮਰੀਕ ਸਿੰਘ, ਪਾਲੀ ਸੇਵਾਦਾਰ, ਹਰਜਿੰਦਰ ਸਿੰਘ, ਅਮਰੀਕ ਸਿੰਘ ਬਿੱਟਾ, ਨਿਰਮਲ ਸਿੰਘ, ਨਵਦੀਪ ਸਿੰਘ ਦੀਨੇਵਾਲ, ਕੇਵਲ ਸਿੰਘ ਜਾਣੀਆ, ਰਾਮ ਸਿੰਘ ਨੰਬਰਦਾਰ, ਡਾ: ਕੁਲਦੀਪ ਸਿੰਘ ਮੱਲੀਆ, ਕੁਲਬੀਰ ਸਿੰਘ, ਡਾ: ਖਹਿਰਾ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply