ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਕਿਸਾਨਾਂ ਨੂੰ ਪਿਛਲੀ ਫਸਲ ਝੋਨੇ ਵਾਰ ਦੇ ਭਾਅ ਵਿੱਚ ਤੇਜੀ ਆਉਣ ਨਾਲ ਝੋਨਾ ਉਤਪਾਦਕਾਂ ਨੂੰ ਕਾਫੀ ਲਾਭ ਹੋਇਆ ਸੀ। ਇਸ ਕਰਕੇ ਜਿਆਦਾਤਰ ਕਿਸਾਨਾਂ ਦਾ ਰੱਝਨ ਝੋਨੇ ਵੱਲ ਹੋਣ ਕਾਰਨ ਝੋਨਾ ਹੀ ਲਾਇਆ। ਪਰ ਸਿੱਟਾ ਗੰਭੀਰ ਨਿਕਲਿਆ, ਝੋਨੇ ਦਾ ਭਾਅ ਪਿਛਲੀ ਵਾਰ ਨਾਲੋ ਅੱਧ ਵੀ ਨਹੀ ਰਿਹਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਿਸਮ ਖੇਤੀਬਾੜੀ ਯੁਨੀਵਰਸਿਟੀ ਤੋ ਪ੍ਰਮਾਣਿਤ ਹੀ ਨਹੀ ਹੈ ਇਸ ਲਈ ਕਿਸਾਨਾਂ ਨੂੰ ਇਹ ਝੋਨਾਂ ਨਹੀ ਲਾਉਣਾ ਚਾਹੀਦਾ। ਕਿਸਾਨਾਂ ਦੇ ਦੱਸਣ ਮੁਤਾਬਿਕ ਇੱਕ ਤਾਂ ਇਸ ਝੋਨੇ ਦਾ ਝਾੜ ਦੂਸਰੀ ਕਿਸਮ ਦੀ ਬਜਾਇ ਘੱਟ ਨਿਕਲਦਾ ਹੈ ਅਤੇ ਦੂਸਰਾ ਭਾਅ 2000/- ਦੇ ਆਸ ਪਾਸ ਹੀ ਰਹਿ ਗਿਆ ਹੈ।
ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉੰਨਾਂ ਦੇ ਝੋਨੇ ਦੀ ਪਹਿਲਾਂ ਤਾਂ ਖਰੀਦ ਹੀ ਨਹੀ ਹੋ ਰਹੀ ਅਗਰ ਕੋਈ ਖਰੀਦਦਾ ਹੈ ਤਾਂ ਉਸ ਦਾ ਸਹੀ ਮੁੱਲ ਨਹੀ ਮਿਲ ਰਿਹਾ। ਇਸ ਕਰਕੇ ਕਿਸਾਨਾਂ ਨੇ ਦੱਸਿਆ ਕਿ ਉੰਨਾਂ ਨੇ ਝੋਨਾ ਵੱਡ ਤਾਂ ਲਿਆ ਪਰ ਭਾਅ ਨਾਂ ਮਿਲਣ ਕਰਕੇ ਉੰਨਾਂ ਨੇ ਝੋਨੇ ਨੂੰ ਆਪਣੇ ਖਾਲੀ ਮਕਾਨਾਂ ਜਾਂ ਖੇਤਾਂ ਵਿੱਚ ਹੀ ਇਕੱਠਾ ਕਰਕੇ ਰੱਖ ਲਿਆ ਹੈ। ਹੁਣ ਕਿਸਾਨਾਂ ਨੂੰ ਉਮੀਦ ਹੈ ਕਿ ਭਾਅ ਵਿੱਚ ਵਾਧਾ ਹੋਵੇ ਤਾਂ ਉਹ ਝੋਨਾ ਵੇਚਣ ਕਿੳਕਿ ਘਰਾਂ ਵਿੱਚ ਪਏ ਝੋਨੇ ਦਾ ਵਜਨ ਦਿਨੋ ਦਿਨ ਘਟਦਾ ਹੀ ਹੈ। ਉੱਧਰ ਦੂਸਰੇ ਰਾਜਾਂ ਤੋ ਵਪਾਰੀ ਪਿੰਡਾਂ ਵਿੱਚ ਜਾ ਕੇ ਹਰ ਕਿਸਮ ਦੇ ਝੋਨੇ ਦੀ ਫਸਲ ਨੂੰ ਖਰੀਦਣ ਵਿੱਚ ਜੁਟੇ ਹੋਏ ਹਨ ਪਰ ਕਿਸਾਨ ਉੰਨਾਂ ਦੇ ਭਾਅ ਤੋ ਵੀ ਖੁਸ਼ ਨਹੀ ਹਨ।ਇੰਨੀ ਮਿਹਨਤ ਦੇ ਬਾਵਜੂਦ ਕੋਈ ਵੀ ਕਿਸਾਨ ਇਹ ਨਹੀ ਚਾਹੇਗਾ ਕਿ ਉਸਦੀ ਪੁੱਤਾਂ ਵਾਂਗ ਪਾਲੀ ਫਸਲ ਆਪਣਾ ਖਰਚ ਵੀ ਪੂਰਾ ਨਾਂ ਕਰੇ।ਇੱਥੇ ਇਹ ਦੇਖਣਯੋਗ ਜਰੂਰ ਹੈ ਕਿ ਇਸ ਵਾਰ ਕਿਸਾਨਾਂ ਨੇ ਜੋ ਧੋਖਾ ਖਾਧਾ ਹੈ ਉਹ ਦੋਬਾਰਾ ਝੋਨਾ ਲਗਾ ਕੇ ਘਾਟੇ ਵੱਲ ਨਹੀ ਜਾਣਗੇ।ਕਿਉਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ 1121/- ਝੋਨੇ ਦੀ ਕਿਸਮ ਦਾ ਝਾੜ ਵੀ ਠੀਕ ਹੈ ਅਤੇ ਉਸਦਾ ਭਾਅ ਵੀ ਚੰਗਾ ਹੈ ਅਤੇ ਖਰਚਾ ਪੂਰਾ ਕਰਕੇ ਥੋੜੀ ਬਹੁਤ ਬੱਚਤ ਤਾਂ ਹੁੰਦੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …