ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸਾਹਿਬ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਤੇ ਪ੍ਰਕਾਸ ਦਿਹਾੜੇ ਦੇ ਸਬੰਧ ਵਿਚ ਇਲਾਕੇ ਦੀਆਂ ਗਲੀਆਂ ਵਿਚੋਂ ਨਗਰ ਕੀਰਤਨ ਕੱਢਿਆ ਗਿਆ।ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੱਢਿਆ ਗਿਆ।ਪੰਜ ਪਿਆਰੇ ਅਤੇ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਬੀਬੀਆਂ ਅਤੇ ਵੀਰਾਂ ਨੇ ਸਾਰੇ ਰਾਹਾਂ ਝਾੜੂਆਂ ਨਾਲ ਸਫਾਈ ਤੇ ਪਾਣੀ ਦਾ ਛੜਕਾਓ ਕਰਕੇ ਰਸ਼ਤਾ ਸਾਫ਼ ਕੀਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਨਗਰ ਕੀਤਰਨ ‘ਚ ਸ਼ਾਮਲ ਸੰਗਤਾਂ ਦਾ ਸਮੂਹ ਨਗਰ ਵਾਸੀਆਂ ਨੇ ਪੁਰਨ ਉਤਸ਼ਾਹ ਨਾਲ ਥਾਂ-ਥਾਂ ਤੇ ਸੁਵਾਗਤ ਕੀਤਾ ਗਿਆ।ਨਗਰ ਕੀਰਤਨ ਦੀ ਸ਼ੋਭਾ ਵਿਚ ਨੌਜਵਾਨ ਵੀਰਾਂ ਰਣਜੀਤ ਅਖਾੜਾ ਗੱਤਕਾ ਵਲੋਂ ਖਾਲਸਾ ਹੀ ਸ਼ਸਤਰਾਂ ਦੇ ਹੈਰਾਨੀ ਜਨਕ ਕਰਤੱਵ ਦਿਖਾ ਕੇ ਹੋਰ ਚਾਰ ਚੰਨ ਲਾ ਦਿੱਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …