Monday, July 14, 2025
Breaking News

ਹੋਫਸਟਰਾ ਯੂਨੀਵਰਸਿਟੀ ਦੇ ਵਿਦਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

PPN02111419
ਅੰਮ੍ਰਿਤਸਰ,  2 ਨਵੰਬਰ (ਗੁਰਪ੍ਰੀਤ ਸਿੰਘ) ੁ ਅਮਰੀਕਾ ਦੀ ਹੋਫਸਟਰਾ ਯੂਨੀਵਰਸਿਟੀ ਨਿਊਯਾਰਕ ਦੇ ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਇਨ੍ਹਾਂ ਦੋਵਾਂ ਵਿਦਵਾਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਪ੍ਰਕਰਮਾ ਕਰਦਿਆਂ ਸਿੱਖ ਇਤਿਹਾਸ ਸਬੰਧੀ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸz: ਦਲਮੇਘ ਸਿੰਘ ਸਕੱਤਰ ਤੇ ਸz: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਸਬੰਧੀ ਸੁਨਹਿਰੀ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।
ਪ੍ਰੈਸ ਨਾਲ ਗੱਲਬਾਤ ਦੌਰਾਨ ਡਾ: ਹਰਮੈਨ ਏ ਬਰਲਿਨਰ ਤੇ ਡਾ: ਪੈਟਰਿਕ ਜੇ ਸੋਸੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਇਕ ਅਦਭੁੱਤ ਅਨੁਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਤੇ ਇਸ ਮੁਕੱਦਸ ਅਸਥਾਨ ਤੇ ਬਾਰੁਬਾਰ ਆਉਣ ਨੂੰ ਮਨ ਕਰਦਾ ਹੈ। ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਯੂਨਾਈਟਿਡ ਸਟੇਟ ਦੀ ਨੇਸ਼ਨ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੋਫਸਟਰਾ ਯੂਨੀਵਰਸਿਟੀ ਵਿਸ਼ਵ ਦੀ ਇਕ ਐਸੀ ਯੂਨੀਵਰਸਿਟੀ ਹੈ ਜਿੱਥੇ ‘ਗੁਰਮਤਿ ਸੰਗੀਤ’, ਸਿੱਖ ਫ਼ਿਲਾਸਫੀ’, ਤੇ ‘ਸਿੱਖ ਸਾਈਕਾਲੋਜੀ’ ਵਰਗੀਆਂ ਚੇਅਰ ਸਥਾਪਿਤ ਹਨ ਤੇ ਇਨ੍ਹਾਂ ਵਿਸ਼ਿਆਂ ਤੇ ਕੰਮ ਕਰਨ ਵਾਲੇ ਫਿਲਾਸਫ਼ਰਾਂ ਨੂੰ ਹਰ ਸਾਲ 1 ਲੱਖ ਡਾਲਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਬੁੱਧ ਧਰਮ ਦੇ ਮੁਖੀ ਸ੍ਰੀ ਦਲਾਈਲਾਮਾ ਤੇ ਇਸ ਸਾਲ ਭਾਈ ਸਾਹਿਬ ਡਾ: ਮਹਿੰਦਰ ਸਿੰਘ ਯੂ.ਕੇ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਕਾਨੂੰਨ, ਡਾਕਟਰੀ, ਇੰਜੀਨੀਅਰਿੰਗ ਅਤੇ ਫਾਈਨ ਆਰਟ ਵਰਗੇ ਵਿਸ਼ੇ ਪੜ੍ਹਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਉਦੇਸ਼ ਉਚੇਰੀ ਵਿਦਿਆ ਦੇ ਨਾਲੁਨਾਲ ਵੱਖੁਵੱਖ ਧਰਮਾਂ ਦਾ ਸਤਿਕਾਰ ਕਰਨਾ, ਭਰਾਤਰੀ ਭਾਵ ਪੈਦਾ ਕਰਨਾ ਤੇ ਸ਼ਾਂਤੀ ਬਣਾਈ ਰੱਖਣਾ ਹੈ। ਇਨ੍ਹਾਂ ਦੋਵੇਂ ਵਿਦਵਾਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਏਥੇ ਆਉਣ ਤੇ ਜੋ ਸਾਨੂੰ ਮਾਣੁਸਨਮਾਨ ਦਿੱਤਾ ਹੈ ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਵੱਲੋਂ ਡਾ: ਹਰਮੈਨ ਏ ਬਰਲਿਨਰ ਤੇ ਡਾ:ਪੈਟਰਿਕ ਜੇ ਸੋਸੀ ਨਾਲ ਪੁੱਜੀਆਂ ਸਖ਼ਸ਼ੀਅਤਾਂ ਸ: ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀਆਂ, ਹੋਫਸਟਰਾ ਯੂਨੀਵਰਸਿਟੀ ਦੇ ਟਰੱਸਟੀ ਸz: ਤੇਜਿੰਦਰ ਸਿੰਘ ਬਿੰਦਰਾ, ਸz: ਅਮਰਜੀਤ ਸਿੰਘ ਸੋਢੀ ਤੇ ਮਿਸ ਮੈਗੀ ਇਬਰਾਹਿਮ ਨੂੰ ਵੀ ਨਸਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਸੂਚਨਾ ਅਧਿਕਾਰੀ ਸ: ਗੁਰਬਚਨ ਸਿੰਘ, ਸ: ਸੁਖਰਾਜ ਸਿੰਘ ਮੈਨੇਜਰ, ਸੂਚਨਾ ਅਧਿਕਾਰੀ ਸ: ਜਸਵਿੰਦਰ ਸਿੰਘ ਜੱਸੀ ਤੇ ਸ: ਹਰਪ੍ਰੀਤ ਸਿੰਘ ਅਤੇ ਸ: ਇੰਦਰ ਮੋਹਣ ਸਿੰਘ ‘ਅਨਜਾਣ’ ਆਦਿ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply