Sunday, December 22, 2024

ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਜਿੱਤੇ 16 ਮੈਡਲ

PPN04111415

ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰਪਾਲ ਸਿੰਘ) – ਸੀ.ਬੀ.ਐਸ.ਈ ਪੰਜਾਬ ਸਟੇਟ ਖੇਡਾਂ ਐਥਲੈਟਿਕ ਮੀਟ ਵਿਚ ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ 16 ਮੈਡਲ ਜਿੱਤ ਕੇ ਬਹੁਤ ਵੱਡਾ ਉਲਟ ਫੇਰ ਕੀਤਾ।28 ਅਕਤੂਬਰ ਤੋਂ 1 ਨਵੰਬਰ ਤੱਕ ਹੋਈ ਇਸ ਪ੍ਰਤੀਯੋਗਤਾ ਵਿਚ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਸੀ.ਬੀ.ਐਸ.ਈ ਸਕੂਲਾ ਨੇ ਤਿੰਨ ਵਰਗਾ ਯੂ-14, ਯੂ-17 ਅਤੇ ਯੂ-19 ਵਰਗ ਚ ਹਿੱਸਾ ਲਿਆ।ਜੇਤੂ ਵਿਦਿਆਰਥੀਆ ‘ਚ ਗੁਰਵਿੰਦਰ ਸਿੰਘ ਨੇ ਲੰਬੀ ਛਾਲ ਚ ਸੋਨੇ ਅਤੇ ਟ੍ਰਿਪਲ ਜੰਪ ਚ ਚਾਂਦੀ ਦਾ ਤਮਗਾ ਜਿੱਤਿਆ।ਹਰਨੂਰ ਕੋਰ ਨੇ ਲੰਬੀ ਛਾਲ ਚ ਤਾਂਬੇ ਦਾ ਤਮਗਾ, 400 ਮੀਟਰ ਰੀਲੇਅ ਹਰਨੂਰ ਰੰਧਾਵਾ, ਸਮਰੀਨ, ਸਿਮਰਨ, ਕੋਮਲ, ਹਰਪ੍ਰੀਤ ਨੇ ਚਾਂਦੀ ਦਾ ਤਮਗਾ ਜਿੱਤਿਆ। ਹਰਕਿਰਤ ਕੋਰ ਲੰਬੀ ਛਾਲ ਚਾਂਦੀ ਦਾ ਤਮਗਾ, ਪਵਲੀਨ ਕੋਰ 100 ਮੀਟਰ ਚ ਕਾਸੇ ਦਾ ਤਮਗਾ ਅਤੇ 200 ਮੀਟਰ ਚ ਚਾਂਦੀ ਦਾ ਤਮਗਾ ਜਿੱਤਿਆ।ਯੂ-14 ਰੀਲੇਅ ਲੜਕੇ ਮਨਪ੍ਰੀਤ, ਵਿਸਵਜੀਤ, ਰਣਮੀਤ, ਅੰਮ੍ਰਿਤਪਾਲ ਅਤੇ ਜਗਰੂਪ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।ਅਮਨਦੀਪ ਕੋਰ ਨੇ ਡਿਸਕਸ ਥਰੋਅ ਚ ਕਾਂਸੇ ਦਾ ਤਮਗਾ ਜਿੱਤਿਆ।ਸਕੂਲ ਪਹੁੰਚਣ ਤੇ ਸਕੂਲ ਦੀ ਟੀਮ ਦਾ ਨਿਘਾ ਸਵਾਗਤ ਕੀਤਾ ਗਿਆ।ਸਾਰੀ ਮੈਨੇਜਮੈਂਟ ਟੀਮ, ਬੱਚਿਆ ਅਤੇ ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਨੇ ਜੇਤੂ ਬੱਚਿਆ ਨੂੰ ਵਧਾਈ ਦਿੱਤੀ ਕਿ ਇਹਨਾਂ ਨੇ ਜੰਡਿਆਲਾ ਗੁਰੂ ਦਾ ਨਾਮ ਪੂਰੇ ਪੰਜਾਬ ਚ ਰੋਸ਼ਨ ਕੀਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply