ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰਪਾਲ ਸਿੰਘ )- ਨਸ਼ੇੜੀਆ ਦੇ ਖਿਲਾਫ ਪੁਲਿਸ ਵਲੋਂ ਪਿਛਲੇ ਦਿਨੀ ਵਿੱਢੀ ਮੁਹਿੰਮ ਤੋਂ ਬਾਅਦ ਸ਼ਹਿਰ ਵਾਸੀਆ ਨੇ ਵੀ ਸੁੱਖ ਦਾ ਸਾਹ ਲਿਆ ਸੀ ਕਿਉਂਕਿ ਸ਼ਹਿਰ ਵਿਚ ਲੁੱਟ-ਖੋਹ ਦੀਆ ਵਾਰਦਾਤਾਂ ਵਿਚ ਵੀ ਕਾਫੀ ਕਮੀ ਆ ਗਈ ਸੀ ਪਰ ਜਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਇਹਨਾਂ ਨਸ਼ੇੜੀਆ ਵਲੋਂ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਬਾਬਾ ਹੰਦਾਲ ਤੋਂ ਜੀ.ਟੀ.ਰੋਡ ਨੂੰ ਜਾਂਦੀ ਸੜਕ ਤੇ ਦੇਰ ਸ਼ਾਮ 6 ਵਜੇ ਦੇ ਕਰੀਬ ਦੋ ਚਚੇਰੇ ਭਰਾ ਜਸ਼ਨਦੀਪ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਲਖਵਿੰਦਰ ਸਿੰਘ ਮੋਟਰ ਸਾਈਕਲ ਉੱਪਰ ਜਾ ਰਹੇ ਸਨ ਕਿ ਉਹਨਾ ਨੂੰ ਨਕਾਬਪੋਸ਼ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਕੋਲੋ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਦੋਹਾਂ ਭਰਾਵਾਂ ਵਲੋਂ ਵਿਰੋਧ ਕਰਨ ਤੇ ਲੁਟੇਰਿਆ ਨੇ ਦਾਤਰ ਨਾਲ ਉਸਦੇ ਹੱਥਾਂ ਉੱਪਰ ਵਾਰ ਕਰ ਦਿੱਤਾ ਜਿਸ ਕਰਕੇ ਅਵਤਾਰ ਸਿੰਘ ਦੀ ਬਾਂਹ ਤੇ ਕਾਫੀ ਸੱਟ ਲੱਗੀ ਜਿਸਨੂੰ ਤੁਰੰਤ ਜੰਡਿਆਲਾ ਗੁਰੂ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਿਲ ਕਰਵਾ ਦਿੱਤਾ।
ਚੋਂਕੀ ਇੰਚਾਰਜ ਹਰਜੀਤ ਸਿੰਘ ਵਲੋਂ ਅੱਜ ਜਖਮੀ ਨੋਜਵਾਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਣਪਛਾਤੇ ਲੁਟੇਰਿਆ ਦੇ ਖਿਲਾਫ ਪਰਚਾ ਨੰਬਰ 320 ਧਾਰਾ 394 ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਥੇ ਇਹ ਦੱਸਣਯੋਗ ਹੈ ਗੁਰਦੁਆਰਾ ਬਾਬਾ ਹੰਦਾਲ ਤੋਂ ਜਨਾਨਾ ਹਸਪਤਾਲ ਅਤੇ ਘੋੜੇ ਸ਼ਾਹ ਤੋਂ ਜੀ.ਟੀ ਰੋਡ ਨੂੰ ਜਾਦੀ ਸੜਕ ਉੱਪਰ ਸ਼ਾਮ ਸੂਰਜ ਡੁੱਬਣ ਤੋਂ ਬਾਅਦ ਆਮ ਹੀ ਨਸ਼ੇੜੀ ਦੇਖੇ ਜਾ ਸਕਦੇ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …