ਸੰਗਰੂਰ, 11 ਜੂਨ (ਜਗਸੀਰ ਲੌਂਗੋਵਾਲ) – ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਸੰਗਰੂਰ-1 ਦੀ ਇੱਕ ਅਹਿਮ ਮੀਟਿੰਗ ਪ੍ਰਦੇਸ਼ ਦੀ ਜਨਰਲ ਸਕੱਤਰ ਜੀਵਨ ਗੁਪਤਾਦੀ ਅਗਵਾਈ ਵਿੱਚ ਪ੍ਰਦੇਸ਼ ਦੇ ਕਾਰਜਕਾਰਨੀ ਮੈਂਬਰ ਸਰਜੀਵਨ ਜ਼ਿੰਦਲ ਦੇ ਨਿਵਾਸ ਤੇ ਹੋਈ।
ਜਿਲ੍ਹੇ ਦੇ ਮਹਾਂਮੰਤਰੀ ਪ੍ਰਦੀਪ ਗਰਗ ਅਤੇ ਦੀਪਕ ਜੈਨ ਸਮੇਤ ਵੱਖ ਵੱਖ ਮੰਡਲਾਂ ਦੇ ਪ੍ਰਧਾਨ ਇਸ ਮੀਟਿੰਗ ਵਿੱਚ ਮੌਜ਼ੂਦ ਸਨ।ਇਸ ਸਮੇਂ ਭਾਜਪਾ ਆਗੂਆਂ ਨੇ ਵਿਧਾਨ ਸਭਾ ਸੰਗਰੂਰ, ਧੂਰੀ, ਮਾਲੇਰਕੋਟਲਾ ਅਤੇ ਅਮਰਗੜ ਦੀਆਂ ਆਉਣ ਵਾਲੀਆਂ 2022 ਚੋਣਾਂ ਸਬੰਧੀ ਚਰਚਾ ਕੀਤੀ।ਉਨ੍ਹਾਂ ਕਿਹਾ ਕਿ 2022 ਲਈ ਸਾਨੂੰ ਆਪਣੇ ਮੰਡਲਾਂ ਦੇ ਬੂਥਾਂ ਅਤੇ ਸ਼ਕਤੀ ਕੇਂਦਰਾਂ ਨੂੰ ਪੂਰੀ ਤਰ੍ਹਾਂ ਦਰੁੱਸਤ ਕਰ ਲੈਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਜੋ ਅੱਜ ਦੇ ਹਾਲਾਤ ਹਨ, ਉਸ ਦੇ ਜਿੰਮੇਵਾਰ ਸਿਰਫ ਕੈਪਟਨ ਅਮਰਿੰਦਰ ਸਿੰਘ ਹਨ।ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਬਿਮਾਰੀ ਨੂੰ ਦੇਖਦੇ ਹੋਏ ਪੰਜਾਬ ਦੇ ਕਰੀਬ 1.5 ਕਰੋੜ ਲੋਕਾਂ ਵਾਸਤੇ ਮੁਫਤ ਰਾਸ਼ਨ ਭੇਜਿਆ ਹੈ।ਉਹ ਵੀ ਸਰਕਾਰ ਠੀਕ ਢੰਗ ਨਾਲ ਨਹੀਂ ਵੰਡ ਰਹੀ।ਜੇ ਵੈਕਸੀਨ ਕਰੋਨਾ ਬਿਮਾਰੀ ਵਾਸਤੇ ਪੰਜਾਬ ਸਰਕਾਰ ਨੂੰ ਦਿੱਤੀ ਗਈ, ਉਹ ਵੀ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਰੇਟ ‘ਤੇ ਵੇਚ ਕੇ ਖਾ ਗਈ।ਜਦ ਕਿ ਸਰਕਾਰੀ ਹਸਪਤਾਲਾਂ ਵਿੱਚ ਫਰੀ ਲੱਗਣ ਵਾਲਾ ਸਟਾਕ ਖਤਮ ਕਰ ਦਿੱਤਾ।ਇਸ ਤੋਂ ਇਲਾਵਾ ਫ਼ਤਿਹ ਕਿੱਟ ਵਾਸਤੇ ਕੀਤੇ ਗਏ ਟੈਂਡਰਾਂ ਵਿੱਚ ਵੀ ਕਰੋੜਾਂ ਰੁਪਏ ਦੇ ਘੁਟਾਲੇ ਦੀ ਬੂਅ ਆਉਂਦੀ ਹੈ।ਇਸ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕਾਂ ਲਈ 2022 ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਹੀ ਇੱਕੋ ਇੱਕ ਵਿਕਲਪ ਹੈ।
ਇਸ ਮੌਕੇ ਵਿਸ਼ਾਲ ਗੁਲਾਟੀ ਲੁਧਿਆਣਾ, ਅਰੁਣ ਆਰੀਆ ਧੂਰੀ, ਅਮਨ ਥਾਪਰ ਮਾਲੇਰਕੋਟਲਾ, ਦਵਿੰਦਰ ਸਿੰਗਲਾ ਬੋਬੀ ਮਾਲੇਰਕੋਟਲਾ, ਹਰਮਨ ਕੌੜਾ ਅਮਰਗੜ੍ਹ, ਕਸ਼ਿਸ਼ ਗੋਇਲ ਅਹਿਮਦਗੜ੍ਹ, ਵਿਸ਼ਾਲ ਗਰਗ ਸੰਗਰੂਰ ਅਤੇ ਗੱਗੂ ਤੂਰ ਭਵਾਨੀਗੜ੍ਹ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …