Wednesday, February 19, 2025

ਸੁਰੀਲਾ ਗਾਇਕ ਮਨਜੀਤ ਸਿੰਘ ਲੈ ਕੇ ਹਾਜ਼ਰ ਹੈ, ਸਿਮਰਨ ਧੁੱਗਾ ਦਾ ਲਿਖਿਆ ਗੀਤ, ‘ਲੇਜ਼ ਦੇ ਪੈਕਟ ਵਰਗੀ’

ਚੰਡੀਗੜ੍ਹ, 11 ਜੂਨ (ਪ੍ਰੀਤਮ ਲੁਧਿਆਣਵੀ) – ਗੀਤ-ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਚ ਆਪਣਾ ਨਾਓਂ ਬਣਾ ਚੁੱਕੀ ਮੁਟਿਆਰ ਗੀਤਕਾਰਾ ਸਿਮਰਨ ਧੁੱਗਾ ਨਵੇਂ ਗੀਤਾਂ ਨਾਲ ਸੁਹਣੀ ਭਰਵੀਂ ਹਾਜ਼ਰੀ ਲਗਵਾਉਂਦੀ ਮੰਜ਼ਲਾਂ ਮਾਰਦੀ ਹੋਈ ਅੱਗੇ ਵਧ ਰਹੀ ਹੈ।‘ਗਰੀਨ ਪੱਗ ਵਾਲਾ ਗੱਭਰੂ’ (ਗਾਇਕਾ ਸਾਜੀ), ‘ਸਰਦਾਰ ਜੀ’ ਤੇ ‘ਡੌਲ ਬਾਰਬੀ’ (ਗਾਇਕਾ ਸਿਮਰਨ ਸਿੰਮੀ), ‘ਕਾਲਜ਼ ਦੀਆਂ ਯਾਦਾਂ’ (ਗਾਇਕ ਹਾਕਮ ਹਨੀ) ਅਤੇ ‘ਚਰਖਾ’ (ਗਾਇਕਾ ਗੁਲਸ਼ਨ ਕੋਮਲ) ਆਦਿ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਹੁਣ ਸਿਮਰਨ ਲੈ ਕੇ ਹਾਜ਼ਰ ਹੋਈ ਹੈ, ‘ਲੇਜ਼ ਦੇ ਪੈਕਟ ਵਰਗੀ’।ਸੁਰੀਲੇ ਗਾਇਕ ਮਨਜੀਤ ਸਿੰਘ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤੇ ਗਏ ਇਸ ਗੀਤ ਨੂੰ ‘ਦੇਸੀ ਟੱਚ ਰਿਕਾਰਡ ਵਲੋਂ ਯੂ ਟਿਉਬ ‘ਤੇ ਰਲੀਜ਼ ਕੀਤਾ ਗਿਆ ਹੈ।
                 ਆਪਣੇ ਇਸ ਨਵੇਂ ਪ੍ਰੋਜੈਕਟ, ‘ਲੇਜ਼ ਦੇ ਪੈਕਟ ਵਰਗੀ’ ਬਾਰੇ ਗੱਲਬਾਤ ਕਰਦਿਆਂ ਗੀਤਕਾਰਾ ਸਿਮਰਨ ਧੁੱਗਾ ਨੇ ਕਿਹਾ ਹੈ ਕਿ ਕਲਮ ਦਾ ਰੰਗ ਬੇਸ਼ੱਕ ਨਵਾਂ ਤੇ ਮਾਡਰਨ ਹੋਵੇ, ਪਰ ਇਸ ਗੀਤ ਵਿੱਚ ਗੱਲ ਯੂਥ ਨੂੰ ਸਭਿਆਚਾਰ ਨਾਲ ਜੋੜਨ ਦੀ ਹੀ ਕੀਤੀ ਗਈ ਹੈ।ਆਸ ਹੈ ਕਿ ਇਸ ਗੀਤ ਨੂੰ ਵੀ ਸਰੋਤੇ ਪਹਿਲੇ ਗੀਤਾਂ ਵਾਂਗ ਖੂਬ ਪਿਆਰ ਬਖ਼ਸ਼ਦੇ ਹੋਏ ਅੱਗੇ ਕਦਮ ਵਧਾਉਣ ਲਈ ਉਤਸ਼ਾਹਿਤ ਕਰਨਗੇ।

Check Also

’47 ਦੀ ਵੰਡ ਤੋਂ ਬਾਅਦ ਪੰਜਾਬ ਟੁਕੜਿਆਂ ਕਰਕੇ ਸੁੰਗੜਿਆ – ਛੀਨਾ

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ …