Monday, December 23, 2024

ਮੇਅਰ ਨੇ ਵਾਰਡ ਨੰ. 15 ਤੇ 18 ਦਾ ਦੌਰਾ ਕਰਕੇ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨ ਵਿਧਾਨ ਸਭਾ ਹਲਕਾ ਉਤਰੀ ਦੀ ਵਾਰਡ ਨੰ. 15 ਤੇ 18 ਦੇ ਇਲਾਕਾ ਬੋਹੜ ਵਾਲਾ ਸ਼ਿਵਾਲਾ, ਗਲੀ ਮੁਰਗੀ ਖਾਨੇ ਵਾਲੀ, ਗਰੀਨ ਵੈਲੀ, ਗੋਕਲ ਵਿਹਾਰ, ਨਿਊ ਜਵਾਹਰ ਨਗਰ, ਸਰਸਵਤੀ ਇਨਕਲੇਵ, ਸੰਧੂ ਕਲੋਨੀ ਆਦਿ ਇਲਾਕਿਆਂ ਦਾ ਅਧਿਕਾਰੀਆਂ ਸਮੇਤ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲ਼ਾਂ ਸੁਣੀਆਂ ਤੇ ਉਨਾਂ ਨੂੰ ਹੱਲ ਕਰਨ ਲਈ ਮੌਕੇ ‘ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
                 ਇਸ ਮੌਕੇ ਕੌਂਸਲਰ ਸੰਦੀਪ ਰਿੰਕਾ, ਰਿਤੇਸ਼ ਸ਼ਰਮਾ, ਦਵਿੰਦਰ ਸ਼ਰਮਾ, ਮੈਡਮ ਸੋਨੀਆ, ਭਾਰਤ ਭੂਸ਼ਣ, ਦਵਿੰਦਰ, ਡਿੰਪੀ ਚੋਹਾਨ, ਅਸ਼ੋਕ ਪਾਠਕ, ਲਾਡੀ ਜਵਾਹਰ ਨਗਰ, ਬੱਲੀ, ਵਿੱਕੀ ਪੰਡਿਤ, ਵਿੰਪਨ ਕੁਮਾਰ, ਦੀਪਕ ਭਾਟੀਆ, ਡਾ. ਹਰਚੰਦ ਨੰਦਾ, ਮਨਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …