Monday, December 23, 2024

ਕਸਬਾ ਲੌਂਗੋਵਾਲ ਦੇ ਸਰਕਾਰੀ ਸਕੂਲ ‘ਚ ਮਨਾਇਆ ਜ਼ਿਲ੍ਹਾ ਪੱਧਰੀ ਯੋਗਾ ਦਿਵਸ

ਸੰਗਰੂਰ, 22 ਜੂਨ (ਜਗਸੀਰ ਲੌਂਗੋਵਾਲ) – ਸਿੱਖਿਆ ਵਿਭਾਗ ਵਲੋਂ ਜਿਲ੍ਹਾ ਪੱਧਰੀ ਵਿਸ਼ਵ ਯੋਗ ਦਿਵਸ ਸਥਾਨਕ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਲਗਭਗ 1:30 ਘੰਟੇ ਚੱਲੀ ਜ਼ੂਮ ਮੀਟਿੰਗ ਰਾਹੀ ਕਮਾਂਡਿੰਗ ਅਫ਼ਸਰ 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ, ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਅਤੇ ਪ੍ਰਿੰਸੀਪਲ ਬਿਪਨ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਯੋਗ ਦਿਵਸ ਮੌਕੇ ਵਿਸ਼ੇਸ਼ ਤੌਰ ‘ਤੇ ਮੈਡਮ ਜਸਵਿੰਦਰ ਕੌਰ ਡਿਪਟੀ ਡਾਇਰੈਕਟਰ ਸੀਨੀ. ਸੈਕੰ. ਸਾਇੰਸ ਸਟੇਟ ਕੋਆਰਡੀਨੇਟਰ ਜਿਲ਼੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸ਼ਰਮਾ ਤੋਂ ਇਲਾਵਾ ਪ੍ਰਿੰਸੀਪਲ ਬਿਪਨ ਚਾਵਲਾ, ਸਮੂਹ ਸਟਾਫ ਮੈਬਰਾਂ, ਐਨ.ਸੀ.ਸੀ ਕੈਡਟਾਂ ਅਤੇ ਵਿਦਆਰਥੀਆਂ ਨੇ ਭਾਗ ਲਿਆ।ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਸ੍ਰੀਮਤੀ ਮਨੋਜ ਗੁਪਤਾ ਲੈਕ: ਬਾਇਓ ਅਤੇ ਹਰਕੇਸ਼ ਕੁਮਾਰ ਡੀ.ਪੀ.ਈ (ਐਨ.ਸੀ.ਸੀ ਕੇਅਰ ਟੇਕਰ) ਦੁਆਰਾ ਬੜੇ ਹੀ ਵਧੀਆਂ ਢੰਗ ਨਾਲ ਕਰਵਾਈਆਂ ਗਈਆਂ।ਯੋਗ ਦਿਵਸ ਦੀ ਸੁਰੁਆਤ ਵਾਰਮਿੰਗ-ਅਪ ਕਸਰਤਾਂ ਨਾਲ ਕਰਨ ਤੋਂ ਬਾਅਦ ਪ੍ਰਾਣਾਯਾਮ, ਸੂਰਜ ਨਮਸਕਾਰ ਅਤੇ ਵੱਖ-ਵੱਖ ਆਸਨ ਕਰਵਾਏ ਗਏ। ਵਿਦਆਰਥੀਆਂ ਦੀ ਗਿਣਤੀ 100 ਤੋਂ ਵੱਧ ਹੋਣ ਅਤੇ ਓਹਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਵੱਖ-ਵੱਖ 3 ਸ਼ੈਸਨਾ ਰਾਹੀ ਯੋਗ-ਆਸਣ ਕਰਵਾਏ ਗਏ।
ਜਿਕਰਯੋਗ ਗੱਲ ਇਹ ਹੈ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਸਕੂਲ ਨੇ ਐਨ.ਸੀ.ਸੀ ਦੇ ਸਪੈਸ਼ਲ ਕੈਂਪ ਅਤੇ ਸਮਰ ਕੈਂਪ ਦੌਰਾਨ ਯੋਗ ਆਸਣਾਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਹਨ।ਜਿਲ਼੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਵਿਸ਼ਵ ਯੋਗ ਦਿਵਸ ‘ਤੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਯੋਗਾ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ।
                 ਉਪ ਜਿਲ਼੍ਹਾ ਸਿੱਖਿਆ ਅਫ਼ਸਰ ਹਰਜੀਤ ਸ਼ਰਮਾ ਨੇ ਕਰੋਨਾ ਕਾਲ ਸਮੇਂ ਘਰ ਵਿੱਚ ਹੀ ਰਹਿ ਕੇ ਆਪਣੇ ਅਤੇ ਸਮਾਜ ਲਈ ਯੋਗ-ਆਸਣ ਅਤੇ ਵਿਦਿਆਰਥੀਆਂ ਦੀ ਭੁਮਿਕਾ ਬਾਰੇ ਜਾਗਰੂਕ ਕੀਤਾ।
                 ਇਸ ਮੌਕੇ ਮੈਡਮ ਰਵਜੀਤ ਕੌਰ ਲੈਕ. ਕਮਿਸਟਰੀ ਅਤੇ ਸਕੂਲ ਸਟਾਫ ਨੇ ਐਨ.ਸੀ.ਸੀ ਕੈਡਟਾਂ ਅਤੇ ਵਿਦਿਆਰਥੀਆਂ ਨਾਲ ਵਿਸ਼ੇਸ਼ ਸਲੋਗਨ ‘ਕਰਾਂਗੇ ਯੋਗ, ਤਾਂ ਭੱਜਣਗੇ ਰੋਗ’ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …