ਅੰਮ੍ਰਿਤਸਰ, 7 ਜੁਲਾਈ – ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਸਨੀਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਕਰਨ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤੇ 24X7 ਜਲ ਸਪਲਾਈ ਪ੍ਰਾਜੈਕਟ ਤਹਿਤ ਸਮਾਜਿਕ-ਆਰਥਿਕ ਸਰਵੇਖਣ ਕੱਲ ਤੋਂ ਸ਼ੁਰੂ ਹੋਵੇਗਾ।ਨਗਰ ਨਿਗਮ ਦੇ ਸੁਪਰਡੈਂਟਿੰਗ ਇੰਜੀਨੀਅਰ (ਐਸ.ਈ) ਓ ਐਂਡ ਐਮ ਅਨੁਰਾਗ ਮਹਾਜਨ ਨੇ ਦੱਸਿਆ ਕਿ ਨਗਰ ਨਿਗਮ ਦੁਆਰਾ ਏ.ਐਫ.ਸੀ ਇੰਡੀਆ ਲਿਮਿਟਿਡ ਕੰਪਨੀ ਵਲੋਂ ਕਰਵਾਇਆ ਜਾ ਰਿਹਾ ਇਹ ਸਰਵੇਖਣ ਦੋ ਮਹੀਨਿਆਂ ਤੱਕ ਚੱਲੇਗਾ।ਜਿਸ ਵਿਚ ਸ਼ਹਿਰ ਦੇ ਉਨ੍ਹਾਂ ਹਿੱਸਿਆਂ ਵਿਚ ਰਹਿੰਦੇ ਲੋਕਾਂ, ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਦਾ ਸਮਾਜਿਕ-ਆਰਥਿਕ ਸਰਵੇਖਣ ਕੀਤਾ ਜਾਵੇਗਾ।ਜਿਥੇ ਪ੍ਰਾਜੈਕਟ ਤਹਿਤ ਨਵੀਂ ਪਾਈਪ ਲਾਈਨ ਰੱਖੀ ਜਾਣੀ ਹੈ।ਇਸ ਲਈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਵੇਖਣ ਲਈ ਆਉਣ ਵਾਲੀ ਟੀਮ ਦਾ ਸਹਿਯੋਗ ਕਰਨ ਅਤੇ ਸਰਵੇਖਣ ਵਿੱਚ ਮੰਗੀ ਗਈ ਜਾਣਕਾਰੀ ਦੇਣ।
ਇਹ ਦੱਸਣਯੋਗ ਹੈ ਕਿ ਸ਼ਹਿਰ ਵਿਚ ਇਸ ਸਮੇਂ ਸਪਲਾਈ ਕੀਤੇ ਜਾ ਰਹੇ ਪਾਣੀ ਵਿਚ ਆਰਸੈਨਿਕ, ਹੈਵੀ ਮੈਟਲਜ਼, ਨਾਈਟ੍ਰੇਟ ਆਦਿ ਦੀ ਮੌਜ਼ੂਦਗੀ ਕਾਰਨ ਇਸ ਦੀ ਵਰਤੋਂ ਸਿਹਤ ਲਈ ਠੀਕ ਨਹੀ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਕਾਫ਼ੀ ਹੇਠਾਂ ਆ ਗਿਆ ਹੈ।ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿਚ ਰੱਖਦਿਆਂ, ਸਰਕਾਰ ਵਲੋਂ ਅੱਪਰਬਾਰੀ ਦੁਆਬ ਨਹਿਰ ਤੋਂ ਸ਼ਹਿਰ ਵਿਚ ਪਾਣੀ ਦੀ ਚੌਵੀ ਘੰਟੇ ਸਪਲਾਈ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਕਿਉਂਕਿ ਨਹਿਰ ਦੇ ਪਾਣੀ ਵਿਚ ਦੂਸ਼ਿਤ ਪਦਾਰਥ ਜਿਵੇਂ ਆਰਸੈਨਿਕ, ਹੈਵੀ ਮੈਟਲਜ਼ ਆਦਿ ਨਹੀਂ ਹੁੰਦੇ ਅਤੇ ਨਹਿਰੀ ਪਾਣੀ ਨੂੰ ਸਾਫ ਕਰਨ ਲਈ ਵੱਲ੍ਹਾ ਵਿਖੇ ਟਰੀਟਮੈਂਟ ਪਲਾਂਟ ਵੀ ਲਗਾਇਆ ਜਾ ਰਿਹਾ ਹੈ।ਨਹਿਰੀ ਪਾਣੀ ਦੀ ਸਪਲਾਈ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਆਏਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …