Thursday, July 3, 2025
Breaking News

ਕਰੋਨਾ ਯੋਧਿਆਂ ਨੇ ਪਟਿਆਲਾ ‘ਚ ਕੀਤਾ ਪ੍ਰਦਰਸ਼ਨ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਕਰੋਨਾ ਯੋਧਿਆਂ ਵਲੋਂ ਪੰਜਾਬ ਪੱਧਰੀ ਇਕੱਠ ਕਰਕੇ ਪਟਿਆਲਾ ਵਿਖੇ ਫੁਹਾਰਾ ਚੌਂਕ 2 ਘੰਟੇ ਜਾਮ ਕਰਨ ਉਪਰੰਤ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ।ਪੰਜਾਬ ਦੇ ਸੂਬਾ ਆਗੂਆਂ ਪ੍ਰਧਾਨ ਰਾਜਵਿੰਦਰ ਪਟਿਆਲਾ, ਚਮਕੌਰ ਧੂਰੀ, ਰਮਨਦੀਪ ਲੌਂਗੋਵਾਲ, ਪ੍ਰਿਆ ਬੰਗਾ ਜਲੰਧਰ, ਸਤਨਾਮ ਬਠਿੰਡਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵਾਰ ਫੇਰ ਪੰਜਾਬ ਸਰਕਾਰ ਨੇ ਕਰੋਨਾ ਯੋਧਿਆਂ ਤੋਂ ਆਪਣਾ ਮਤਲਬ ਕੱਢ ਕੇ ਨੌਕਰੀ ਤੋਂ ਬਾਹਰ ਕਰ ਦਿੱਤਾ ਹੈ।ਪੰਜਾਬ ਸਰਕਾਰ ਨੇ ਖੇਡ ਬਣਾ ਰੱਖਿਆ ਹੈ।ਜਦ ਮਨ ਕੀਤਾ ਕਰੋਨਾ ਖਤਮ ਕਰ ਦਿੰਦੇ ਹਨ, ਜਦ ਮਨ ਕੀਤਾ ਕਰੋਨਾ ਕੇਸ ਵਧਾ ਦਿੰਦੇ ਹਨ। ਅਸਲ ਵਿੱਚ ਸਚਾਈ ਇਹ ਹੈ ਕਰੋਨਾ ਦੀ ਤੀਜ਼ੀ ਲਹਿਰ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ।ਪਰ ਸਰਕਾਰ ਆਪਣੀਆਂ ਨਲਾਇਕੀਆਂ ਛੁਪਾਉਂਦੀ ਨਜ਼ਰ ਆ ਰਹੀ ਹੈ। ਸਰਕਾਰ ਕੋਲ ਸਿਹਤ ਵਿਭਾਗ ਵਿੱਚ ਸਿਹਤ ਕਾਮਿਆਂ ਦੀ ਬਹੁਤ ਘਾਟ ਹੈ।ਵੋਟਾਂ ਨਜਦੀਕ ਆਉਣ ਕਰਕੇ ਕਰੋਨਾ ਕੇਸ ਦੀ ਗਿਣਤੀ ਨੂੰ ਛੁਪਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਦੇ ਵਾਅਦੇ ਨੂੰ ਪੂਰਾ ਨਾ ਕਰ ਸਕੀ।ਸਰਕਾਰ ਦੀਆਂ ਇਹਨਾਂ ਮਾੜੀਆਂ ਨੀਤੀਆਂ ਕਰਕੇ ਬੇਰੁਜ਼ਗਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਨੌਜਵਾਨ ਸੜਕਾਂ ‘ਤੇ ਰੁੱਲ ਰਹੇ ਹਨ, ਖੁਦਕੁਸੀਆਂ ਕਰਨ ਲਈ ਮਜ਼ਬੂਰ ਹਨ, ਪੜ੍ਹੇ ਲਿਖੇ ਦਸ਼ ਦਾ ਭਵਿਖ ਮਜ਼ਦੂਰੀ ਕਰ ਰਿਹਾ ਹੈ।ਇਸ ਕਰਕੇ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਦਿਆਂ ਅੱਜ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸਾਹਮਣੇ ਪੱਕਾ ਮੋਰਚਾ ਲਗਾ ਰਹੇ ਹਨ।ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ, ਮੰਤਰੀਆਂ ਅਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਆਉਣਾ ਬੰਦ ਕਰਾਂਗੇ। 2022 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਪਰਿਵਾਰ ਸਮੇਤ ਹਰ ਹਲਕੇ ਵਿੱਚ ਡੱਟ ਕੇ ਵਿਰੋਧ ਕੀਤਾ ਜਾਵੇਗਾ।
              ਪ੍ਰਸਾਸ਼ਨ ਵਲੋਂ ਓ.ਐਸ.ਡੀ, ਐਮ.ਪੀ ਸਿੰਘ ਤੇ ਮੁੱਖ ਮੰਤਰੀ ਪੰਜਾਬ ਦੀ 15 ਜੁਲਾਈ ਨੂੰ ਮੀਟਿੰਗ ਦੇਣ ਉਪਰੰਤ ਧਰਨਾ ਚੁੱਕਿਆ ਗਿਆ ਅਤੇ ਐਲਾਨ ਕੀਤਾ ਕਿ 15 ਜੁਲਾਈ ਨੂੰ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
                 ਇਸ ਮੌਕੇ ਹਰਦੀਪ ਕੋਹਰੀਆਂ ਸੰਗਰੂਰ, ਸੁਭਮ ਬਠਿੰਡਾ, ਗੋਰਵ ਫਾਜਿਲਕਾ, ਸੋਨੀ ਮੋਗਾ, ਰਾਮੇਸ਼ ਲੁਧਿਆਣਾ, ਪ੍ਰਭਜੋਤ ਅੰਮ੍ਰਿਤਸਰ, ਪੁਨੀਤ ਨਵਾਂਸ਼ਹਿਰ, ਗੁਰਪ੍ਰੀਤ ਮੋਗਾ ਗੁਰਜੀਤ ਕੌਰ ਫ਼ਤਹਿਗੜ੍ਹ ਸਹਿਬ, ਗੁਰਵੀਰ ਪਟਿਆਲਾ, ਪ੍ਰਭਜੋਤ ਪਟਿਆਲਾ, ਕਿਰਨ ਮਾਨਸਾ, ਗੋਬਿੰਦ ਬਰਨਾਲਾ, ਰਾਕੇਸ਼, ਗੁਰਵਿੰਦਰ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਸੋਹਨਵੀਰ ਸਿੰਘ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਮਨਿੰਦਰ ਕੌਰ, ਤਰਸੇਮ ਸਿੰਘ, ਅਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਰਾਜਵੀਰ ਕੌਰ, ਰੇਨੂੰ ਬਾਲਾ, ਗਗਨਦੀਪ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਗੁਰਜੀਤ ਕੌਰ, ਸੁਮਨਦੀਪ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ ਹੋਰ ਵੀ ਵਲੰਟੀਅਰ ਮੌਜ਼ੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …