Monday, August 4, 2025
Breaking News

ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਲੋਂ ਵੱਖ-ਵੱਖ ਸਥਾਨਾਂ ਦਾ ਦੌਰਾ

ਕੈਪਟਨ ਸਰਕਾਰ ਨੇ ਦਲਿਤਾਂ ਲਈ ਕੀਤੇ ਵੱਡੇ ਉਪਰਾਲੇ – ਸਮੇਂ ਸਿੰਘ ਬਿਰਲਾ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸਮੇਂ ਸਿੰਘ ਬਿਰਲਾ ਅਤੇ ਉਨ੍ਹਾਂ ਨਾਲ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਮੈਂਬਰ ਸੁਰਿੰਦਰ ਕਲਿਆਣ ਨੇ ਸ਼ਹਿਰ ਦੀਆਂ ਵੱਖ-ਵੱਖ ਸਥਾਨਾਂ ਦਾ ਦੌਰਾ ਕਰਕੇ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ।ਉਨ੍ਹਾਂ ਨਾਲ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਅਤੇ ਲਕਸ਼ਮੀ ਦੇਵੀ ਅੰਬਾਲਾ ਪ੍ਰਧਾਨ ਅਖਿਲ ਭਾਰਤੀ ਵਾਲਮੀਕਿ ਮਹਾਂ ਪੰਚਾਇਤ ਮਹਿਲਾ ਵਿੰਗ ਵੀ ਹਾਜ਼ਰ ਸਨ ਸਮੇਂ ਸਿੰਘ ਬਿਰਲਾ ਅਤੇ ਸੁਰਿੰਦਰ ਕਲਿਆਣ ਨੂੰ ਭਾਲਾ ਬਸਤੀ, ਡਾ ਅੰਬੇਡਕਰ ਨਗਰ, ਸ਼ੇਖੂਪੁਰਾ ਬਸਤੀ ਅਤੇ ਸੁੰਦਰ ਬਸਤੀ ਦੇ ਦਲਿਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਬੱਚਿਆ ਕੋਲ ਕੋਈ ਰੋਜ਼ਗਾਰ ਦੇ ਸਾਧਨ ਨਾ ਹੋਣ ਦੀ ਹੈ।ਜਿਸ ਕਾਰਨ ਉਨ੍ਹਾਂ ਦੇ ਬੱਚੇ ਪ੍ਰੇਸ਼ਾਨੀ ਦੇ ਆਲਮ ਵਿਚੋਂ ਦੀ ਲੰਘ ਰਹੇ ਹਨ।ਇਸੇ ਪ੍ਰੇਸ਼ਾਨੀ ਕਾਰਨ ਹੀ ਅਨੇਕਾਂ ਦਲਿਤ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ।ਮੁਹੱਲਾ ਨਿਵਾਸੀਆਂ ਨੇ ਉਨਾਂ ਨੂੰ ਦੱਸਿਆ ਕਿ ਬੇਸ਼ੱਕ ਵਿਧਾਇਕ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਮੁਹੱਲਿਆਂ ਦੇ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਪਰ ਉਨ੍ਹਾਂ ਦੇ ਬੱਚਿਆਂ ਦੀ ਬੇਰੁਜ਼ਗਾਰੀ ਨੂੰ ਦੂਰ ਕਰਨਾ ਵੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ।ਮੁਹੱਲਾ ਨਿਵਾਸੀਆਂ ਨੇ ਕੈਪਟਨ ਸਰਕਾਰ ਵੱਲੋਂ ਕੱਚੇ ਸਫਾਈ ਕਾਮਿਆਂ ਨੂੰ ਪੱਕੇ ਕਰਨ, ਸ਼ਗਨ ਸਕੀਮ ਦੀ ਰਾਸ਼ੀ 21000/ ਤੋਂ ਵਧਾ ਕੇ 51000/ ਕਰਨ, ਪੈਨਸ਼ਨ 750/ ਤੋਂ ਵਧਾ ਕੇ 1500 ਕਰਨ ਅਤੇ ਉਨ੍ਹਾਂ ਨੂੰ ਕਾਬਜ਼ ਜਗ੍ਹਾ ਦੇ ਮਾਲਕ ਬਣਾਉਣ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ।
                    ਬਿਰਲਾ ਨੇ ਕਿਹਾ ਕਿ ਦਲਿਤ ਸਮਾਜ ਕਾਂਗਰਸ ਪਾਰਟੀ ਅਤੇ ਸਰਕਾਰ ਦਾ ਅਹਿਮ ਅੰਗ ਹੈ।ਕੈਪਟਨ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਜਿਥੇ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤਾਂ ਵਿੱਚ ਵੱਡੇ ਪੱਧਰ ‘ਤੇ ਸਫਾਈ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ‘ਚ ਹੋ ਰਹੀ ਭਰਤੀ ਵਿੱਚ ਐਸ.ਸੀ ਵਰਗ ਲਈ ਵੱਖਰਾ ਰਾਖਵਾਂਕਰਨ ਦਿੱਤਾ ਗਿਆ ਹੈ।ਯੋਗਤਾ ਅਨੁਸਾਰ ਉਹਨਾਂ ਨੂੰ ਭਰਤੀ ਕੀਤਾ ਜਾਵੇਗਾ।ਦਲਿਤਾਂ ਨੂੰ ਹੱਥੀਂ ਕਾਰੋਬਾਰ ਕਰਨ ਲਈ ਵੀ ਕਾਰਪੋਰੇਸ਼ਨ ਅਤੇ ਹੋਰ ਵਿਭਾਗਾਂ ਰਾਹੀਂ ਵੱਡੀ ਮੁਆਫੀ ਵਾਲੀ ਕਰਜ਼ਾ ਦੇਣ ਦੀ ਯੋਜ਼ਨਾ ਵੀ ਚੱਲ ਰਹੀ ਹੈ।
               ਬਿਰਲਾ ਅਤੇ ਕਲਿਆਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਆਗੂ ਮਹਿਲਾ ਸ਼੍ਰੀਮਤੀ ਪੂਨਮ ਕਾਂਗੜਾ ਦੇ ਨਿਵਾਸ ਪਹੁੰਚੇ।ਜਿੱਥੇ ਉਨ੍ਹਾਂ ਦਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ।
                    ਇਸ ਮੌਕੇ ਸੋਨੂੰ ਮੰਚਲ ਘੋੜੀ ਵਾਲਾ, ਸ਼ਸ਼ੀ ਚਾਵਰੀਆ, ਮਧੂ ਰਾਣੀ, ਤਿਲਕ ਰਾਜ, ਰਾਣਾ ਬਾਲੂ, ਸਾਜਨ ਕਾਂਗੜਾ ਪ੍ਰਧਾਨ, ਸੁਖਵਿੰਦਰ ਸੁੱਖੀ, ਲਖਮੀਰ ਸਿੰਘ, ਰਵੀ ਰਾਣਾ, ਸੰਜੀਵ ਕੁਮਾਰ ਦੀਪਾ, ਅਮਨ ਕੁਮਾਰ, ਰਾਜੀਵ ਕੁਮਾਰ, ਅਸ਼ਵਨੀ ਕੁਮਾਰ, ਜਗਦੀਸ਼ ਰਾਏ, ਪਰਵੀਨ ਕੁਮਾਰੀ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …