ਸਮਾਜ ਅੰਮ੍ਰਿਤਸਰ ਵਿਕਾਸ ਮੰਚ ਅਤੇ ਅੰਮ੍ਰਿਤਸਰ ਕਲੱਬ ਦੇ ਰਹੀਆਂ ਹਨ ਭਰਵਾਂ ਸਹਿਯੋਗ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦਗਾਰ ਇਤਿਹਾਸਿਕ ਰਾਮ ਬਾਗ ਵੱਲ ਨਗਰ ਨਿਗਮ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਕਰੋੜਾਂ ਦੇ ਵਿਕਾਸ ਪ੍ਰੋਜੈਕਟ ਕੰਪਨੀ ਬਾਗ ਨੂੰ ਖੂਬਸੂਰਤ ਬਣਾਉਣ ਲਈ ਚੱਲ ਰਹੇ ਹਨ।
ਅਧਿਕਾਰੀਆਂ ਸਮੇਤ ਕੰਪਨੀ ਬਾਗ ਦੇ ਰੱਖ ਰਖਾਅ ਤੇ ਖੂਬਸੂਰਤੀ ਦਾ ਜਾਇਜ਼ਾ ਲੈਣ ਪਹੁੰਚੇ ਮੇਅਰ ਰਿੰਟੂ ਨੇ ਕਿਹਾ ਕਿ ਲਗਭਗ 55 ਸਫਾਈ ਸੇਵਕ, ਮਾਲੀ ਆਦਿ ਇਸ ਬਾਗ ਦੀ ਸੇਵਾ ਲਈ ਲਗਾਏ ਗਏ ਹਨ।
ਮੇਅਰ ਨੇ ਕਿਹਾ ਕਿ ਕੰਪਨੀ ਬਾਗ ਦੇ ਵਿੱਚ 200 ਸਾਲ ਤੋਂ ਵੀ ਪੁਰਾਣੇ ਦਰੱਖਤ ਹਨ ਜਿਨ੍ਹਾਂ ਦੇ ਰੱਖ ਰਖਾਅ ਲਈ ਇੱਕ ਅਲੱਗ ਟੀਮ ਨਿਯੁੱਕਤ ਕੀਤੀ ਗਈ ਹੈ।ਮੇਅਰ ਨੇ ਕਿਹਾ ਕਿ ਕੰਪਨੀ ਬਾਗ ਦੀ ਖੂਬਸੂਰਤੀ ਲਈ ਮਿਊਜ਼ੀਕਲ ਫੁਹਾਰੇ ਲਗਾਏ ਜਾਣੇ ਸਨ, ਸਹਿਯੋਗ ਦੇਣ ਵਾਲੀ ਸੰਸਥਾਂ ਵਲੋਂ ਨਾਹ ਕਰ ਦੇਣ ਕਰਕੇ 50 ਲੱਖ ਦੀ ਲਾਗਤ ਨਾਲ ਮਿਊਜ਼ੀਕਲ ਫੁਹਾਰੇ ਲਗਾਏ ਜਾ ਰਹੇ ਹਾਂ।ਸਾਰੇ ਕੰਪਨੀ ਬਾਗ ਦੀ ਚਾਰ ਦੀਵਾਰੀ ਵਧੀਆਂ ਗਰਿਲ ਨਾਲ ਕੀਤੀ ਜਾ ਰਹੀ ਹੈ।
ਮੇਅਰ ਨੇ ਕਿਹਾ ਕਿ ਔਰਤਾਂ ਲਈ ਖਾਸ ਤੌਰ ‘ਤੇ ਵੱਖਰਾ ਪਾਰਕ ਬਣਾਇਆ ਜਾ ਰਿਹਾ ਹੈ, ਜਿੱਥੇ ਔਰਤਾਂ ਆਪਣੀ ਮਰਜ਼ੀ ਨਾਲ ਸੈਰ ਕਰ ਸਕਣਗੀਆਂ।ਉਨਾਂ ਦੱਸਿਆ ਕਿ ਚਾਰ ਕਰੋੜ ਦੀ ਲਾਗਤ ਨਾਲ ਇੱਕ ਡਰੀਮ ਪਾਰਕ ਵੀ ਕੰਪਨੀ ਬਾਗ ‘ਚ ਬਣਾਇਆ ਜਾ ਰਿਹਾ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤਸਰ ਵਿਕਾਸ ਮੰਚ ਅਤੇ ਅੰਮ੍ਰਿਤਸਰ ਕਲੱਬ ਦੇ ਅਹੁੱਦੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਸੰਸਥਾਵਾਂ ਵਲੋਂ ਇਤਿਹਾਸਿਕ ਰਾਮ ਬਾਗ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਮੇਅਰ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਕੰਪਨੀ ਬਾਗ ਤੋਂ ਇਲਾਵਾ 40 ਖੂਹ ਬਾਗ ਵੱਲ ਵੀ ਖਾਸ ਤਵੱਜੋ ਦਿੱਤੀ ਜਾ ਰਹੀ ਹੈ।ਉਥੇ ਪੰਜਾਬ ਦਾ ਸਭ ਤੋਂ ਵੱਡਾ ਮਾਈਕਰੋ ਜੰਗਲ ਵਿਕਸਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਕ੍ਰਿਸ਼ਨ ਕੁਮਾਰ ਸ਼ਰਮਾ, ਲਾਲੀ ਚੰਡੋਕ, ਮਿਸਟਰ ਕਪੂਰ, ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਰਾਜੇਸ਼ ਮਹਿਰਾ, ਸੰਦੀਪ ਸਿੰਘ ਐਸ.ਸੀ, ਰਮਨ ਕਮਾਰ ਜੇ.ਈ ਤੇ ਯਾਦਵਿੰਦਰ ਸਿੰਘ ਜੇ.ਈ ਆਦਿ ਮੌਜ਼ੂਦ ਸਨ।