Friday, April 25, 2025
Breaking News

ਖੇਤੀਬਾੜੀ ਦਫਤਰ ਵਿਖੇ ਮਨਾਇਆ ਵਣ ਮਹਾਂਉਤਸਵ

ਜ਼ਿਲ੍ਹੇ ਦੇ ਕੀਟਨਾਸ਼ਕ ਵਿਕ੍ਰੇਤਾ ਪਾਬੰਦੀਸ਼ੁਦਾ ਦਵਾਈਆਂ ਵਿਕਰੀ ਕਰਨ ਗੁਰੇਜ਼ – ਡਾ. ਰਾਜ ਕੁਮਾਰ

ਨਵਾਂਸ਼ਹਿਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਵਲੋਂ ਜ਼ਿਲ੍ਹੇ ਦੇ ਕੀੜੇਮਾਰ ਦਵਾਈਆਂ ਦੇ ਡੀਲਰਾਂ/ਵਿਕ੍ਰੇਤਾਵਾਂ ਦੇ ਨੁਮਾਇੰਦਿਆਂ ਨਾਲ ਖੇਤੀ ਭਵਨ ਨਵਾਂਸ਼ਹਿਰ ਵਿਖੇ ਮੀਟਿੰਗ ਕੀਤੀ ਗਈ।ਡਾ. ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਨੇ ਡੀਲਰਾਂ/ਵਿਕ੍ਰੇਤਾਵਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਐਸੀਫੇਟ, ਟਰਾਈਐਜ਼ੋਫਾਸ, ਥਾਇਆਮੇਥਾਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫਿਜਿਨ, ਪ੍ਰੌਪੀਕੋਨਾਜ਼ੋਲ ਅਤੇ ਥਾਇਓਫਿਨੇਟ ਮਿਥਾਈਲ 8 ਕੀੜੇਮਾਰ ਦਵਾਈਆਂ ਦਾ ਬਾਸਮਤੀ ਦੀ ਫਸਲ ਤੇ ਛਿੜਕਾਅ ਕਰਨ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਪੰਜਾਬ ਵਿਚ ਮਿਆਰੀ ਕਿਸਮ ਦੀ ਬਾਸਮਤੀ ਪੈਦਾ ਕੀਤੀ ਜਾ ਸਕੇ।ਇਸ ਲਈ ਜ਼ਿਲੇ ਦੇ ਸਮੂਹ ਡੀਲਰ ਇਹਨਾਂ ਦਵਾਈਆਂ ਨੂੰ ਬਾਸਮਤੀ ਦੀ ਫਸਲ ਤੇ ਵਰਤਣ ਲਈ ਕਿਸਾਨਾਂ ਨੂੰ ਸਪਲਾਈ ਕਰਨ ਤੋਂ ਗੁਰੇਜ਼ ਕਰਨ।ਜੇਕਰ ਕੋਈ ਡੀਲਰ ਇਹਨਾਂ ਜ਼ਹਿਰਾਂ ਦੀ ਬਾਸਮਤੀ ਦੀ ਫਸਲ ਤੇ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਇੰਨਸੈਕਟੀਸਾਈਡ ਐਕਟ 1968 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
                  ਖੇਤੀਬਾੜੀ ਦਫਤਰ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ ਅਤੇ ਦਫਤਰ ਵਿਚ ਫਲਦਾਰ, ਫੁੱਲਦਾਰ ਅਤੇ ਸੰਘਣੀ ਛਾਂ ਵਾਲੇ ਬੂਟੇ ਵੀ ਲਗਾਏ ਗਏ।ਡੀਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਸਾਰੇ ਡੀਲਰਾਂ ਨੂੰ 5-5 ਬੂਟੇ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਬੇਨਤੀ ਕੀਤੀ।
ਮੀਟਿੰਗ ਵਿਚ ਡਾ. ਨਰੇਸ਼ ਕੁਮਾਰ ਕਟਾਰੀਆ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਰਾਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਇੰਨਫੋ.), ਡਾ. ਵਿਜੈ ਮਹੇਸ਼ੀ ਏ.ਡੀ.ਓ ਸੀਡ ਤੋਂ ਇਲਾਵਾ ਉਤਮ ਸਿੰਘ ਨਾਮਧਾਰੀ ਸੀਡ ਸਟੋਰ ਨਵਾਂਸ਼ਹਿਰ, ਰਾਕੇਸ਼ ਕੁਮਾਰ ਮੁਖੀਜਾ ਬੀਜ ਭੰਡਾਰ ਨਵਾਂਸ਼ਹਿਰ, ਸੁਰਿੰਦਰ ਚੰਢਾ, ਤਰਲੋਕ ਸਿੰਘ, ਚੰਨਣ ਸਿੰਘ, ਗੁਰਿੰਦਰ ਸਿੰਘ ਔੜ, ਸੁਖਦੇਵ ਸਿੰਘ ਚੱਕਦਾਨਾਂ ਅਤੇ ਜਰਮਨ ਸਿੰਘ ਜਾਡਲਾ ਆਦਿ ਹਾਜ਼ਰ ਸਨ।

Check Also

ਇੰਸਟੀਚਿਊਟ ਫਾਰ ਦ ਬਲਾਈਂਡ ਨੇ 102 ਸਾਲਾ ਸਥਾਪਨਾ ਦਿਵਸ ਮਨਾਇਆ

ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ …