Sunday, December 22, 2024

ਸ਼ੂਗਰ ਮਰੀਜ਼ ਦੇ ਪੈਰਾਂ ਦੀ ਦੇਖਭਾਲ ਸਬੰਧੀ ਸੀ.ਐਮ.ਈ ਦਾ ਆਯੋਜਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਨੇ ਇੰਡੀਅਨ ਪੋਡੀਆਟ੍ਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਡਾਇਬੈਟਿਕ ਫੁੱਟ ਕੇਅਰ (ਸ਼ੂਗਰ ਦੇ ਪੈਰਾਂ ਦੀ ਦੇਖਭਾਲ) ਸਬੰਧੀ ਸੀ.ਐਮ.ਈ ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਬ ਭਰ ਤੋਂ ਮਾਹਿਰ ਡਾਕਟਰਾਂ ਨੇ ਸ਼ਿਰਕਤ ਕੀਤੀ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਬਿੰਨ੍ਹਾਂ ਕੱਟ-ਵੱਡ ਦੇ ਪੈਰਾਂ ਅਤੇ ਲੱਤਾਂ ਦਾ ਅਤਿ-ਆਧੁਨਿਕ ਤਰੀਕੇ ਨਾਲ ਇਲਾਜ ਅਤੇ ਇਲਾਜ ਵਿੱਚ ਵਰਤੇ ਜਾਣ ਵਾਲੇ ਅਤਿ-ਆਧੁਨਿਕ ਉਪਰਕਨਾਂ ਸਬੰਧੀ ਗਿਆਨ ਸਾਂਝਾ ਕੀਤਾ।ਇੰਡੀਅਨ ਪੋਡੀਆਟ੍ਰੀ ਐਸੋਸੀਏਸ਼ਨ ਨੇ ਰਾਸ਼ਟਰੀ ਪ੍ਰਧਾਨ ਡਾ. ਏ.ਪੀ.ਐਸ ਸੂਰੀ ਅਤੇ ਸੂਬਾ ਪ੍ਰਧਾਨ ਡਾ. ਵਿਕਾਸ ਕੱਕੜ ਦੀ ਅਗਵਾਈ ਹੇਠ ਭਾਰਤ ਵਿੱਚ ਆਪਣਾ 16ਵਾਂ ਪੰਜਾਬ ਚੈਪਟਰ ਲਾਂਚ ਕੀਤਾ ਹੈ।ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਹਸਤੀਆਂ ਜਿਵੇਂ ਕਿ ਡਾ. ਕੇ.ਕੇ ਅਰੋੜਾ ਚੇਅਰਮੈਨ, ਡਾ. ਕਮਲ ਗੁਪਤਾ ਸਰਪ੍ਰਸਤ, ਡਾ. ਅਮਰਜੀਤ ਸਿੰਘ ਖਜ਼ਾਨਚੀ, ਡਾ. ਨੀਰੂ, ਡਾ. ਦੇਸਰਾਜ, ਡਾ. ਭਰਤ ਕੋਟਰੂ, ਡਾ. ਆਨੰਦ ਸੂਰੀ ਅਤੇ ਹੋਰ ਕਾਰਜ਼ਕਾਰੀ ਮੈਂਬਰ ਖਾਸ ਤੌਰ ‘ਤੇ ਪੁੱਜੇ।
                 ਡਾ. ਦਲਜੀਤ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਡਾਇਬੈਟਿਕ ਫੁੱਟ ਮੈਨੇਜਮੈਂਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
               ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ ਨੇ ਆਰਥੋਪੈਡਿਕ ਸਰਜਰੀ ਦੇ ਯੋਗਦਾਨ ਅਤੇ ਡਾਇਬੈਟਿਕ ਫੁੱਟ ਕੇਅਰ ਵਿੱਚ ਇਸ ਦੀ ਮਹੱਤਤਾ ਬਾਰੇ ਆਪਣਾ ਗਿਆਨ ਸਾਂਝਾ ਕੀਤਾ।ਉਨ੍ਹਾਂ ਨੇ ਆਯੋਜਕਾਂ ਨੂੰ ਸਮਾਗਮ ਸਫਲ ਬਣਾਉਣ ਦੇ ਉਨ੍ਹਾਂ ਦੇ ਸਰਵਪੱਖੀ ਯਤਨਾਂ ਦੀ ਸ਼ਲਾਘਾ ਕੀਤੀ।
               ਡਾ. ਸੁਦਰਸ਼ਨ ਕਪੂਰ ਨੇ ਕਿਹਾ ਕਿ ਡਾਇਬੈਟਿਕ ਫੁੱਟ ਕੇਅਰ ਵਿੱਚ ਡਾਇਬੈਟਿਕ ਨਿਊਰੋਪੈਥੀ ਦੀ ਸਕ੍ਰੀਨਿੰਗ, ਡਾਇਬਟੀਜ਼ ਦੇ ਮਰੀਜ਼ਾਂ ਲਈ ਸਹੀ ਜੁੱਤੇ ਮੁਹੱਈਆ ਕਰਵਾਉਣਾ, ਨਹੁੰਆਂ ਦੀਆਂ ਸਮੱਸਿਆਵਾਂ ਦਾ ਇਲਾਜ਼, ਡਾਇਬਟੀਜ਼ ਕਾਰਨ ਬਹੁਤ ਜਿਆਦਾ ਖਰਾਬ ਹੋ ਚੁੱਕੇ ਪੈਰ ਦਾ ਸਰਜੀਕਲ ਪ੍ਰਬੰਧਨ ਅਤੇ ਸ਼ੂਗਰ ਕਾਰਨ ਬੇਲੋੜੇ ਅੰਗ ਕੱਟਣ ਦੀ ਰੋਕਥਾਮ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਅੰਦਾਜ਼ਨ 15 ਪ੍ਰਤੀਸ਼ਤ ਸ਼ੂਗਰ ਦੇ ਮਰੀਜ਼ਾਂ ਨੂੰ ਪੈਰਾਂ ਦੇ ਫੋੜੇ ਹੋ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਅੰਗ ਕੱਟਣ ਦਾ ਕਾਰਨ ਬਣਦੇ ਹਨ।ਉਨ੍ਹਾਂ ਕਿਹਾ ਕਿ ਇੰਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਐਸ.ਜੀ.ਆਰ.ਡੀ ਚੈਰੀਟੇਬਲ ਹਸਪਤਾਲ ਵਿਖੇ ਉਪਲੱਬਧ ਹੈ।
                    ਭਾਰਤ ਭਰ ਤੋਂ 2000 ਤੋਂ ਵੱਧ ਡਾਕਟਰਾਂ ਨੇ ਕਾਨਫਰੰਸ ਵਿੱਚ ਆਨਲਾਈਨ ਹਿੱਸਾ ਲਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …