ਅੰਮ੍ਰਿਤਸਰ, 4 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਸਥਾਨਕ ‘ਦ ਮਿਲੇਨੀਅਮ ਸਕੂਲ’ ‘ਚ ਕਰਵਾਏ ਗਏ ਮੁਕਾਬਲਿਆਂ ’ਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਮੱਲ੍ਹਾਂ ਮਾਰੀਆਂ।ਬੱਚਿਆਂ ਅੰਦਰ ਲੁਕੇ ਹੁਨਰ ਨੂੰ ਉਜ਼ਾਗਰ ਕਰਨ ਦੇ ਮਕਸਦ ਤਹਿਤ ਉਕਤ ਸਕੂਲ ਵਿਖੇ ਦੋ ਰੋਜ਼ਾ ਕੰਪੀਟੀਸ਼ਨ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਡੀਬੇਟ, ਕਵਿਤਾ ਵਾਚਨ ਅਤੇ ਸਪੀਚ ਪ੍ਰੈਜੈਂਟੇਸ਼ਨ ਮੁਕਾਬਲਿਆਂ ’ਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਨੇ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਰਨਾਂ ਵਿਦਿਆਰਥੀਆਂ ਬੱਚਿਆਂ ਨੂੰ ਵੀ ਅਜਿਹੇ ਮੁਕਾਬਲਿਆਂ ’ਚ ਭਾਗ ਲੈਣ ਅਤੇ ਸਕੂਲ ਦਾ ਨਾਂ ਉਚਾ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਪਾਰੁਲ ਅਹੂਜਾ ਨੇ ਆਪਣੇ ਕਵਿਤਾ ਵਾਚਨ ਹੁਨਰ ਨਾਲ ‘ਵਰਥੀ ਮੈਨਸ਼ਨ’ ਦਾ ਖਿਤਾਬ ਹਾਸਲ ਕੀਤਾ,.ਜਦ ਕਿ ਰਮਿਤਾ 7ਵੀਂ ਤੇ ਖੁਸ਼ਨਾਮਿਕਾ 6ਵੀਂ ਨੇ ਆਪਣੇ ਸਪੀਚ ਕੌਸ਼ਲ ਹੁਨਰ ਸਦਕਾ ‘ਪਰੇਸ ਵਰਥੀ ਪ੍ਰਫਾਰਮੇਂਸ’ ਦਾ ਖ਼ਿਤਾਬ ਜਿੱਤਿਆ।ਉਨ੍ਹਾਂ ਕਿਹਾ ਕਿ ਡੀਬੇਟ ਟੀਮ ’ਚ ਸਿਮਰਪ੍ਰੀਤ, ਦੀਕਸ਼ਾ 9ਵੀਂ, ਜਸਮੀਤ ਕੌਰ ਅਤੇ ਅੰਮ੍ਰਿਤਪਾਲ ਕੌਰ 11ਵੀਂ ਨੂੰ ਵੀ ਸਰਾਹਿਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …