Friday, March 28, 2025

 ਮਾਣ ਭੱਤੇ ਵਿੱਚ ਵਾਧਾ ਨਾ ਹੋਣ ਕਰਕੇ ਮਿੱਡ ਡੇ ਮੀਲ ਵਰਕਰਾਂ ਵਿੱਚ ਭਾਰੀ ਰੋਸ

16 ਨਵੰਬਰ ਦੀ ਜ਼ਿਲਾ ਪੱਧਰੀ ਰੈਲੀ ਦੀ ਕੀਤੀ ਤਿਆਰੀ

PPN1211201402
ਬਟਾਲਾ, 12 ਨਵੰਬਰ ( ਨਰਿੰਦਰ ਬਰਨਾਲ) – ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਸਬੰਧਤ 1406,ਸੈਕਟਰ 22 ਬੀ ਚੰਡੀਗੜ ਦੀ ਇਕਾਈ ਡੱਲਾ ਦੀ ਸਰਵ ਸੰਮਤੀ ਨਾਲ ਚੋਣ ਕਰਕੇ ਪਰਮਜੀਤ ਕੋਰ ਨੂੰ ਪ੍ਰਧਾਨ ਅਤੇ ਰਸ਼ੀਦਾ ਬੇਗਮ ਕਾਹਲਵਾ ਨੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੋਕੇ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਪ.ਸ.ਸ.ਫ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਦੱਸਿਆ ਕਿ ਮਿੱਡ ਤੇ ਮੀਲ ਦਾ ਕੰਮ ਠੇਕੇ ਤੇ ਦੇਣ ਦੀਆ ਤਜਵੀਜ਼ਾ ਘੜਨ ਤੇ ਮਾਣ ਭੱਤੇ ਵਿੱਚ ਵਾਧਾ ਨਾ ਕਰਨ ਅਤੇ ਮਾਣ ਭੱਤਾ ਸਾਲ ਵਿੱਚ 10 ਮਹੀਨੇ ਦੇਣ ਦੇ ਵਿਰੌਧ ਵਿੱਚ 16 ਨਵੰਬਰ ਐਤਵਾਰ ਨੂੰ ਸੁੱਕੇ ਤਲਾਅ (ਨਹਿਰੂ ਪਾਰਕ) ਗੁਰਦਾਸਪੁਰ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ,ਜਿਸ ਵਿਚ ਵਰਕਰਾ ਵੱਡੀ ਗਿਣਤੀ ਵਿੱਚ ਪਹੂੰਚਕੇ ਆਪਣੇ ਹੱਕਾ ਪ੍ਰਤੀ ਸੰਘਰਸ਼ ਵਿੱਢਣਗੀਆ।ਵਰਕਰਾਂ ਨੇ ਰੋਸ ਪ੍ਰਗਟਾਇਆ ਕਿ ਬੀਮਾ ਤੇ ਮੈਡੀਕਲ ਸਹੂਲਤਾ ਨਾ ਹੋਣ ਕਰਕੇ ਹਾਦਸਾ ਗ੍ਰਸਤ ਵਰਕਰਾ ਨੂੰ ਕੋਈ ਸਹੂਲਤ ਪ੍ਰਦਾਨ ਨਹੀ ਹੂੰਦੀ, ਜਿਸ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਅੱਜ ਦਲਜੀਤ ਕੋਰ ਲੀਲ ਕਲਾ, ਨਿਰਮਲ ਕੋਰ ਨੰਗਲ, ਨਰਿੰਦਰ ਕੋਰ ਮੁਰਾਦਪੁਰ, ਗੁਰਮੀਤ ਕੋਰ ਢਪੱਈ ਨੂੰ ਸੈਂਟਰ ਪੱਧਰ ਦੀਆ ਜਿੰਮੇਵਾਰੀਆ ਸੋਪੀਆ ਗਈਆਂ।ਇਸ ਮੋਕੇ ਮਨਜੀਤ ਕੋਰ, ਦਲਬੀਰ ਕੋਰ, ਰਜਿੰਦਰ ਕੋਰ, ਰਾਜ ਰਾਣੀ, ਪਰੀਤ ਕੋਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply