ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ ਸੱਗੁ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ, ਲਾਰੈਂਸ ਰੋਡ ਵਿਖੇ ਮਹਾਤਮਾ ਹੰਸਰਾਜ ਜੀ ਦੀ ਜਯੰਤੀ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਕਾਲਜ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲੈਂਦੇ ਹੋਏ 254 ਖੂਨ ਦੇ ਯੂ੍ਹਨਿਟ ਦਾਨ ਕੀਤੇ। ਕਾਲਜ ਦੇ ਰੈਡ ਕਰਾਸ, ਐਨ ਐਸ ਐਸ ਅਤੇ ਐਨ ਵਿਭਾਗ ਅਤ ਐਚ.ਡੀ.ਐਫ.ਸੀੇ ਬੈਂਕ ਦੀ ਸਮੂਹਿਕ ਕੋਸ਼ਿਸ਼ਾ ਨਾਲ ਇਸ ਕੈਂਪ ਦਾ ਆਯੋਜਨ ਕਰਵਾਇਆ ਗਿਆ।ਕੈਂਪ ਨੂੰ ਸਫਲਤਾ ਨਾਲ ਆਯੋਜਿਨ ਕਰਨ ਲਈ ਦੋ ਸ਼ਿਫਟਾ ਵਿਚ ਡਾਕਟਰਾਂ ਦੀਆਂ ਟੀਮਾਂ ਦਾ ਸਹਿਯੋਗ ਲਿੱਤਾ ਗਿਆ।ਪਹਿਲੀ ਸ਼ਿਫਟ ਦੀ ਜਿੰਮੇਵਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਖੂਨ ਦਾਨ ਵਿਭਾਗ ਦੇ ਮੁੱਖੀ ਡਾ ਸ਼ਰਮਾ ਅਤ ਪੀ.ਆਰ.ਓੇ ਰਵੀ ਕੁਮਾਰ ਮਹਾਜਨ ਕੋਲ ਸੀ। ਅਤੇ ਦੂਸਰੀ ਸ਼ਿਫਟ ਦੀ ਜਿੰਮੇਵਾਰੀ ਸਿਵਲ ਹਸਪਤਾਲ ਬਟਾਲਾ ਕੇ ਖੂਨ ਦਾਨ ਅਫਸਰ ਸ਼੍ਰੀ ਸੰਜੀਵ ਭੱਲਾ ਜੀ ਕੋਲ ਸੀ। ਇਸ ਤੋਂ ਪਹਿਲਾ ਸ਼ਹਿਰ ਦੇ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਕਿਹਾ ਕੀ ਇਹ ਬਹੁਤ ਉਤਸ਼ਾਹਜਨਕ ਗੱਲ ਹੈ ਕਿ ਅੱਜ ਦੀਆਂ ਲੜਕੀਆਂ ਰੂੜੀਵਾਦੀ ਸੋਚ ਨੂੰ ਤੋੜ ਕੇ ਖੂਨ ਦਾਨ ਕਰਨ ਵਾਸਤੇ ਘਰੋਂ ਬਾਹਰ ਨਿਕਲ ਰਹੀਆਂ ਹਨ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ ਨੀਲਮ ਕਾਮਰਾ ਨੂੰ ਕੈਂਪ ਦਾ ਆਯੋਜਨ ਕਰਨ ਵਾਸਤੇ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਨੂੰ ਭਵਿੱਖ ਵਿਚ ਵੀ ਇਹੋ ਜਹੀਆ ਕੋਸ਼ਿਸ਼ਾ ਕਰਦੇ ਰਹਿਣਾ ਚਾਹੀਦਾ ਹੈੈ।
ਪ੍ਰਿੰਸੀਪਲ ਡਾ ਨੀਲਮ ਕਾਮਰਾ ਜੀ ਨੇ ਕਿਹਾ ਕਿ ਮਹਾਤਮਾ ਹੰਸਰਾਜ ਜੀ ਦੀ 150 ਵੀ ਜਯੰਤੀ ਨੂੰ ਮਨਾਉਣ ਵਾਸਤੇ ਡੀ ਕਾਲਜ ਮੈਨੇਜਿੰਗ ਕਮੈਟੀ ਦੇ ਆਰਿਆਰਤਨ ਪ੍ਰਧਾਨ ਸ਼੍ਰੀ ਸੂਰੀ ਜੀ ਨੇ ਸਾਰੀਆ ਡੀ ਸੰਸਥਾਵਾ ਵਿਚੋਂ 15000 ਖੂਨ ਦੇ ਯੂਨਿਟ ਇੱਕਠੇ ਕਰਨ ਦਾ ਟਿਚਾ ਰੱਖਿਆ ਸੀ। ਜਿਸ ਕਾਰਨ ਸਾਰੀਆਂ ਡੀ ਸੰਸਥਾਵਾਂ ਨੇ ਪਿਛਲਾ ਇਕ ਹਫਤਾ ਖੂਨ ਦਾਨ ਹਫਤੇ ਦੇ ਤੌਰ ਤੇ ਮਣਾਇਆ ਹੈ।
ਐਲ ਐਮ ਸੀ ਮੁੱਖੀ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਵੀ ਕਾਲਜ ਦੀਆਂ ਕੋਸ਼ਿਸ਼ਾ ਦੀ ਬਹੁਤ ਸ਼ਲਾਘਾਂ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਸ਼ਬਨਮ ਹਾਂਡਾਂ, ਪ੍ਰਿੰਸੀਪਲ ਨੀਰਾ ਸ਼ਰਮਾ ਅਤੇ ਪ੍ਰਿੰਸੀਪਲ ਸਿੱਮੀ ਲੂਥਰਾ, ਡਾ ਪੂਨਮ ਰਾਮਪਾਲ, ਪ੍ਰੋ ਕਪੂਰ, ਪ੍ਰੋ ਨਾਗੀ, ਪ੍ਰੋ ਪ੍ਰੀਤੀ, ਪ੍ਰੋ ਹਰਪ੍ਰੀਤ ਢਿਲੋਂ, ਪ੍ਰੋ ਸ਼ਵੇਤਾ, ਪ੍ਰੋ ਸੁਰਭਿ, ਪ੍ਰੋ ਜਸਪ੍ਰੀਤ ਬੇਦੀ ਵੀ ਮੌਜੂਦ ਸਨ।
ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕੀ ਤਕਰੀਬਨ 305 ਦਾਨੀਆਂ ਦੀ ਸੂਚੀ ਰਜਿਸਟਰ ਕੀਤੀ ਗਈ ਸੀ ਪਰ ਸੀਮੀਤ ਖੂਨਦਾਨ ਸਮਗਰੀ ਕਾਰਣ 254 ਯੂਨਿਟ ਹੀ ਇੱਕਠੇ ਕੀਤੇ ਜਾ ਸਕੇ।