ਨਵਾਂਸ਼ਹਿਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਸ਼ਹੀਦ ਭਗਤ ਸਿੰਘ ਨਗਰ ਉਪ ਕਪਤਾਨ ਪੁਲਿਸ ਸਥਾਨਿਕ ਕਮ ਡੀ.ਸੀ.ਪੀ.ਓ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲਾ ਸਾਂਝ ਕੇਂਦਰ ਵਲੋੋ ਅੱਡਾ ਟਰੱਸਟਵੇ ਆਇਲਟ ਸੈਂਟਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਏ.ਐਸ.ਆਈ ਹੁਸਨ ਲਾਲ ਵਲੋ ਹਾਜ਼ਰ ਬੱਚਿਆਂ ਅਤੇ ਸਟਾਫ ਨੂੰ ਟਰੈਫਿਕ ਨਿਯਮਾਂ ਬਾਰੇ ਬਰੀਕੀ ਨਾਲ ਸਮਝਾਉਂਦੇ ਹੋਏ ਦੱਸਿਆ ਕਿ ਸਾਨੂੰ ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਅਗਰ ਅਸੀ ਸਾਰੇ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਆਪਣਾ ਫਰਜ ਸਮਝੀਏ ਤਾਂ ਰੋਜਾਨਾ ਹੁੰਦੇ ਐਕਸੀਡੈਂਟਾਂ ਤੇ ਠੱਲ ਪਾਈ ਜਾ ਸਕਦੀ ਹੈ ਅਤੇ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।
ਇੰਚਾਰਜ ਜਿਲ੍ਹਾ ਸਾਂਝ ਕੇਂਦਰ ਨੇ ਹਾਜ਼ਰੀਨ ਨੂੰ ਪੈਨ ਇੰਡੀਆ ਲੀਗਲ ਅਵੇਅਨੈਸ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਜਿਵੇ ਬਲਾਤਕਾਰ, ਐਕਸੀਡੈਂਟ ਅਤੇ ਐਸਿਡ ਅਟੈਕ ਦੇ ਪ੍ਰਭਾਵਿਤਾਂ ਨੂੰ ਸਰਕਾਰ ਵਲੋ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀ ਦਿੱਤੇ ਜਾਂਦੇ ਮੁਆਵਜੇ ਬਾਰੇ ਅਤੇ ਆਪਣੇ ਮਸਲੇ ਸਥਾਈ ਲੋਕ ਅਦਾਲਤਾਂ ਰਾਹੀ ਨਿਪਟਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ।ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਤੇ ਮਦਦ ਲਈ ਤੁਸੀ ਟੋਲ ਫਰੀ ਹੈਲਪਲਾਈਨ ਨੰਬਰ 1968 ਤੇ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰਬਰ 01823-223511 ‘ਤੇ ਰਾਬਤਾ ਕੀਤਾ ਜਾ ਸਕਾਦਾ ਹੈ।ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ।
ਇਸ ਮੋਕੇ ਤੇ ਆਇਲਟ ਸੈਂਟਰ ਦੇ ਐਮ.ਡੀ ਕੁਲਵੀਰ ਕੁਮਾਰ, ਟੀਚਰ ਸੰਦੀਪ ਕੋਰ ਅਤੇ ਜਸਪ੍ਰੀਤ ਕੋਰ ਨੇ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅਤੇ ਇੰਚਾਰਜ ਟਰੇੈਫਿਕ ਐਜੂਕੇਸ਼ਨ ਸੈਲ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …