ਅੰਮ੍ਰਿਤਸਰ, 16 ਮਾਰਚ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੰਮ੍ਰਿਤਸਰ ਲੋਕ ਸਭਾ ਚੋਣ ਦੇ ਮੱਦੇਨਜ਼ਰ ਪਾਰਟੀ ਹਾਈਕਮਾਂਡ ਵੱਲੋਂ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਦੇਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਉਨ੍ਹਾਂ ਨੂੰ ਇੱਥੇ ਵੱਧ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਖੁਸ਼ਕਿਸਮਤੀ ਹੈ ਕਿ ਇੰਨ੍ਹੇ ਵੱਡੇ ਕਦਵਾਰ ਨੇਤਾ ਨੂੰ ਇੱਥੋਂ ਜਿੱਤਾ ਕੇ ਲੋਕ ਸਭਾ ‘ਚ ਭੇਜਿਆ ਜਾਵੇਗਾ, ਕਿਉਂਕਿ ਸ੍ਰੀ ਜੇਤਲੀ ਅੰਮ੍ਰਿਤਸਰ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਦੇਣਗੇ। ਸ: ਛੀਨਾ ਜੋ ਕਿ ਆਪ ਵੀ ਅੰਮ੍ਰਿਤਸਰ ਤੋਂ ਚੋ.ਣ ਲੜਣ ਦੇ ਇਛੁੱਕ ਸਨ ਅਤੇ ਟਿਕਟ ਲਈ ਮੁਹਰਲੇ ਆਗੂਆਂ ਦੀ ਕਤਾਰ ‘ਚ ਸਨ, ਨੇ ਕਿਹਾ ਕਿ ਸਰਹੱਦੀ ਖੇਤਰ ਅੰਮ੍ਰਿਤਸਰ ਵਿਕਾਸ ਪੱਖੋਂ ਪੱਛੜਿਆ ਇਲਾਕਾ ਹੈ, ਜਿਸਨੂੰ ਕਿਸੇ ਵੱਡੇ ਕਦਵਾਰ ਨੇਤਾ ਦੁਆਰਾ ਹੀ ਵਿਕਾਸ ਦੀਆਂ ਨਵੀਆਂ ਨੀਹਾਂ ‘ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਪੰਜਾਬ ਭਾਜਪਾ ਇਕਜੁੱਟ ਹੋ ਕੇ ਸ੍ਰੀ ਜੇਤਲੀ ਨੂੰ ਵੋ.ਟਾਂ ਦੇ ਵੱਡੇ ਫ਼ਰਕ ਨਾਲ ਜਿਤਾਉਣ ਲਈ ਦਿਨ-ਰਾਤ ਇਕ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਭਾਈਵਾਲ ਪਾਰਟੀ ਸ਼੍ਰੌਮਣੀ ਅਕਾਲੀ ਦਲ ਬਾਦਲ ਨਾਲ ਮਿਲਕੇ ਦਿਨ-ਰਾਤ ਚੋਣ ਪ੍ਰਚਾਰ ‘ਚ ਜੁੱਟ ਜਾਣਗੇ ਅਤੇ ਆਪਣੇ ਸੀਨੀਅਰ ਆਗੂ ਨੂੰ ਪਾਰਟੀਮੈਂਟ ‘ਚ ਭੇਜਣਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …