ਫਾਜਿਲਕਾ, 16 ਮਾਰਚ (ਵਿਨੀਤ ਅਰੋੜਾ)- ਸਿੱਖਿਆ ਦੇ ਨਾਲ – ਨਾਲ ਸਾਮਾਜਕ ਕਾਰਜਾਂ ਵਿੱਚ ਆਗੂ ਸੰਸਥਾ ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਵੱਲੋਂ ਸਥਾਨਕ ਰਾਧਾ ਸਵਾਮੀ ਕਾਲੋਨੀ ਸਥਿਤ ਗਾਡ ਗਿਫਟੇਡ ਪਲੇ-ਵੇਅ ਸਕੂਲ ਵਿੱਚ ਸੋਸਾਇਟੀ ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਅਤੇ ਸਲਾਹਕਾਰ ਰਾਕੇਸ਼ ਨਾਗਪਾਲ ਦੀ ਪ੍ਰਧਾਨਗੀ ਹੇਠ ਅਬੋਹਰ ਨਿਵਾਸੀ ਸਵ. ਕਸ਼ਮੀਰੀ ਲਾਲ ਕਵਾਤੜਾ ਦੀ ਯਾਦ ਵਿੱਚ ਉਨਾਂ ਦੇ ਪੁੱਤਰ ਰਜਿੰਦਰ ਕਵਾਤੜਾ, ਸਿਟੀ ਲੈਬ, ਪੰਜਾਬ ਹੇਲਥ ਸਿਸਟਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਨੀਮਿਆ ਅਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ । ਇਸਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਆਰ ਆਰ ਠਕਰਾਲ ਅਤੇ ਸਕੂਲ ਦੀ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਅਮਿਤ ਕਟਾਰਿਆ ਬੀਏਐਮਐਸ ਅਤੇ ਡਾ. ਸ਼ਾਇਨਾ ਕਟਾਰਿਆ ਬੀਏਐਮਐਸ ਨੇ ਆਪਣੀ ਮੁਫ਼ਤ ਸੇਵਾਵਾਂ ਦਿੱਤੀਆਂ । ਕੈਂਪ ਦਾ ਸ਼ੁਭ ਆਰੰਭ ਰਜਿੰਦਰ ਕਵਾਤੜਾ ਦੇ ਸਾਥੀ ਐਡਵੋਕੇਟ ਰਵਿੰਦਰ ਚੁਚਰਾ ਨੇ ਰੀਬਨ ਕੱਟਕੇ ਕੀਤਾ । ਇਸ ਕੈਂਪ ਵਿੱਚ 50 ਮਰੀਜਾਂ ਦੇ ਖ਼ੂਨ ਦੀ ਜਾਂਚ ਕੀਤੀ ਗਈ । ਡਾ. ਅਮਿਤ ਕਟਾਰਿਆ ਅਤੇ ਸ਼ਾਇਨਾ ਕਟਾਰਿਆ ਨੇ ਆਪਣੇ ਸੁਨੇਹੇ ਵਿੱਚ ਦੱਸਿਆ ਕਿ ਮਰੀਜਾਂ ਨੂੰ ਸੰਤੁਲਿਤ ਭੋਜਨ ਖਾਨਾ ਚਾਹੀਦਾ ਹੈ ।ਜਿਨਾਂ ਮਰੀਜਾਂ ਵਿੱਚ ਖ਼ੂਨ ਦੀ ਕਮੀ ਪਾਈ ਗਈ ਉਨਾਂ ਮਰੀਜਾਂ ਨੂੰ ਹਰੀ ਸਬਜੀਆਂ ਅਤੇ ਫਲਾਂ ਦਾ ਸੇਵਨ ਕਰਨ ਲਈ ਪ੍ਰੇਰਿਤ ਕੀਤਾ ਗਿਆ ।
ਸੰਸਥਾ ਦੇ ਪ੍ਰਧਾਨ ਆਰ. ਆਰ. ਠੁਕਰਾਲ ਨੇ ਦੱਸਿਆ ਕਿ ਸੋਸਾਇਟੀ ਭਵਿੱਖ ਵਿੱਚ ਵੀ ਸਮੇਂ ਸਮੇਂ ਤੇ ਇਸ ਪ੍ਰਕਾਰ ਦੇ ਕੈਂਪ ਆਯੋਜਿਤ ਕਰਦੀ ਰਹੇਗੀ । ਇਹ ਸਭ ਪ੍ਰੋਜੈਕਟ ਸ਼ਹਿਰ ਨਿਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਭਵ ਹੁੰਦੇ ਹਨ । ਉਨਾਂਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਭਵਿੱਖ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।ਇਸ ਕੈਂਪ ਵਿੱਚ ਸਿਟੀ ਲੈਬ ਦੇ ਡਾਇਰੇਕਟਰ ਵਿਕਾਸ ਕਟਾਰਿਆ ਅਤੇ ਗੁਰਪ੍ਰੀਤ ਸਿੰਘ ਨੇ ਮਰੀਜਾਂ ਦੇ ਖ਼ੂਨ ਦੀ ਜਾਂਚ ਦੀ ਅਤੇ ਪੀਐਚਸੀ ਦੇ ਸਹਿਯੋਗ ਨਾਲ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ । ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਚੀਫ ਫਾਰਮਾਸਿਸਟ ਸ਼ਸ਼ੀਕਾਂਤ, ਸੇਵਾਮੁਕਤ ਐਸਡੀਓ ਆਤਮਾ ਸਿੰਘ ਸੇਖੋਂ, ਬੀ.ਐਸ.ਐਨ.ਐਲ ਦੇ ਐਸਡੀਓ ਰਾਜੀਵ ਜਸੂਜਾ, ਅੰਜੂ ਮੁਟਨੇਜਾ, ਮੀਨਾ ਵਰਮਾ, ਰਾਜਨ ਕੁੱਕੜ, ਦਵਿੰਦਰ ਠਕਰਾਲ, ਵਿਜੈ ਠਕਰਾਲ, ਮਨੀਸ਼ ਠਕਰਾਲ ਦਾ ਵਿਸ਼ੇਸ਼ ਯੋਗਦਾਨ ਰਿਹਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …