Tuesday, April 8, 2025
Breaking News

ਕੰਗਨਾ ਰਨੌਤ ‘ਤੇ ਕਾਰਵਾਈ ਕਰਨ ਲਈ ਐਡਵੋਕੇਟ ਰਵਨੀਤ ਜੋਤ ਸਿੰਘ ਵਲੋਂ ਡੀ.ਜੀ.ਪੀ ਪੰਜਾਬ ਨੂੰ ਸ਼ਿਕਾਇਤ

ਕਿਹਾ, ਕੇਂਦਰ ਸਰਕਾਰ ਕੰਗਨਾ ਰਨੌਤ ਤੋਂ ਤੁਰੰਤ ਵਾਪਸ ਲਵੇ ਪਦਮਸ੍ਰੀ ਐਵਾਰਡ

ਸੰਗਰੂਰ, 22 ਨਵੰਬਰ (ਜਗਸੀਰ ਲੌਂਗੋਵਾਲ) – ਸਿੱਖ ਭਾਈਚਾਰੇ ਖਿਲਾਫ ਵਰਤੀ ਸ਼ਬਦਾਵਲੀ ‘ਤੇ ਚੁੱਪ ਵੱਟੀ ਬੈਠੇ ਸਿੱਖ ਸਿਆਸਤਦਾਨਾਂ ਦਾ ਇਕ ਬਦਜ਼ੁਬਾਨ ਔਰਤ ਪ੍ਰਤੀ ਪਿਆਰ ਇਸ਼ਾਰਾ ਕਰਦਾ ਹੈ ਕਿ ਲੀਡਰਾਂ ਲਈ ਕੌਮ ਤੋਂ ਪਿਆਰੀ ਕੁਰਸੀ ਹੁੰਦੀ ਹੈ।ਪਿਛਲੇ ਦਿਨੀਂ ਸਿੱਖਾਂ ਖਿਲਾਫ ਅਨਾਪ ਸ਼ਨਾਪ ਬੋਲਣ ਵਾਲੀ ਕੰਗਨਾ ਰਣੌਤ ਖਿਲਾਫ ਐਡਵੋਕੇਟ ਰਵਨੀਤ ਜੋਤ ਸਿੰਘ ਵਲੋਂ ਡੀ.ਜੀ.ਪੀ ਪੰਜਾਬ ਸਮੇਤ ਵੱਖ-ਵੱਖ ਜਿਲ੍ਹਿਆਂ ਵਿੱਚ ਉਨ੍ਹਾਂ ਦੀ ਟੀਮ ਵਲੋਂ ਸ਼ਿਕਾਇਤਾਂ ਦਰਜ਼ ਕਰਵਾਈਆਂ ਗਈਆਂ ਹਨ।ਐਡਵੋਕੇਟ ਰਵਨੀਤ ਜੋਤ ਸਿੰਘ ਨੇ ਦੱਸਿਆ ਕਿ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਇਸ ਅਭਿਨੇਤਰੀ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਤੇ ਕੇਂਦਰ ਸਰਕਾਰ ਨੂੰ ਪਦਮਸ਼੍ਰੀ ਦੀ ਅਹਿਮੀਅਤ ਵੇਖ ਕੇ ਅਜਿਹੀ ਫਿਰਕਾਪ੍ਰਸਤੀ ਨੂੰ ਜਨਮ ਦੇਣ ਵਾਲੀ ਅਭਿਨੇਤਰੀ ਤੋਂ ਇਸ ਐਵਾਰਡ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।ਰਵਨੀਤ ਜੋਧ ਸਿੰਘ ਨੇ ਰਾਸ਼ਟਰਪਤੀ ਨੂੰ ਵੀ ਪੱਤਰ ਲਿਖਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਵਿੱਚ ਫੁੱਟ ਪਾਉਣ ਵਾਲੇ ਅਜਿਹੇ ਗੈਰ ਸਮਾਜਿਕ ਅਨਸਰਾਂ ‘ਤੇ ਸਰਕਾਰਾਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
                     ਇਸ ਮੌਕੇ ਐਡਵੋਕੇਟ ਸ਼ੁਭਮ ਕਰਨ ਗਰਗ, ਤਰਸੇਮ ਸਿੰਘ ਬਰਾੜ਼, ਸਿਮਰਨ ਸਿੰਘ ਅਤੇ ਗੈਰੀ ਸਿੰਘ ਵੀ ਮੌਜ਼ੂਦ ਸਨ ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …