Monday, December 23, 2024

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ 10ਵਾਂ ਖੇਡ ਦਿਵਸ ਮਨਾਇਆ 

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ 10ਵਾਂ ਤਿੰਨ ਦਿਨਾ ਸਲਾਨਾ ਖੇਡ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਅਤੇ ਅਰਦਾਸ ਨਾਲ ਕੀਤੀ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਸਪੋਰਟਸ ਮੀਟ ਦੀ ਸ਼ੁਰੂਆਤ ਕੀਤੀ।ਵਿਦਿਆਰਥੀਆਂ ਵਲੋਂ ਮਾਰਚ ਪਾਸਟ ਅਤੇ ਫੋਰਮੇਸ਼ਨ ਦੀ ਪ੍ਰਫੋਰਮੈਂਸ ਦਿਖਾਈ ਗਈ।ਇਸ ਸਮੇਂ ਸਿੰਪਲ ਰੇਸ, ਫਰੋਗ ਰੇਸ, ਥ੍ਰੀ ਲੈਗ ਰੇਸ, ਡੋਗ ਅਂੈਡ ਬੋਨ, ਰੀਲੇਅ ਦੌੜ, ਸੈਕ ਰੇਸ, ਬੈਕ ਰੇਸ, ਲ਼ੈਮਨ ਐਂਡ ਸਪੂਨ ਰੇਸ, ਸਿੰਗਲ ਲੈਗ ਰੇਸ ਆਦਿ ਖੇਡਾਂ ਖੇਡੀਆਂ ਗਈਆਂ।ਟਗ-ਆਫ-ਵਾਰ, ਕ੍ਰਿਕੇਟ, ਖੋ-ਖੋ, ਸਕਿਪਿੰਗ ਦੇ ਹਾਊਸ ਵਾਈਜ਼ ਕੰਪੀਟੀਸ਼ਨ ਕਰਵਾਏ ਗਏ।ਖੇਡਾਂ ਦੋ ਅਲੱਗ ਅਲੱਗ ਗਰਾਊਂਡਾਂ ਵਿੱਚ ਕਰਵਾਈਆਂ ਗਈਆਂ ਅਤੇ ਲਗਭਗ ਸਕੂਲ ਦੇ ਹਰੇਕ ਬੱਚੇ ਨੇ ਇਹਨਾਂ ਵਿੱਚ ਹਿੱਸਾ ਲਿਆ।ਸਕੂਲ ਦੇ ਟੀਚਿੰਗ ਸਟਾਫ ਦੀਆਂ ਖੇਡਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।
              ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਜਸਲੀਨ ਕੌਰ ਵਲੋਂ ਮੈਡਲਾਂ ਨਾਲ ਸਨਮਾਨਿਆ ਗਿਆ।ਇਸ ਤੋਂ ਬਾਅਦ ਬੱਚਿਆਂ ਵਲੋਂ ਕਲੋਸਿੰਗ ਫਾਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਸਪੋਰਟਸ ਡੇਅ ਦੀ ਸਮਾਪਤੀ ਸ਼ੁਕਰਾਨਾ ਅਰਦਾਸ ਨਾਲ ਹੋਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …