Monday, December 23, 2024

ਸਵੈ-ਰੋਜਗਾਰ ਕੈਂਪ 9 ਦਸਬੰਰ ਨੂੰ ਲਗਾਇਆ ਜਾਵੇਗਾ – ਏ.ਡੀ.ਸੀ

ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤਹਿਤ ਸਵੈ-ਰੋਜ਼ਗਾਰ ਸਬੰਧੀ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ ਚੰਦਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿੱਚ 9 ਦਸੰਬਰ 2021 ਨੂੰ ਡੀ.ਬੀ.ਈ.ਈ ਪਠਾਨਕੋਟ ਵਿਖੇ ਲਗਾਏ ਜਾਣ ਵਾਲੇ ਸਵੈ-ਰੋਜ਼ਗਾਰ ਮੇਲੇ ਦੇ ਸਬੰਧੀ ਚਰਚਾ ਕੀਤੀ ਗਈ।
                 ਉਹਨਾਂ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਨੂਮਾਇੰਦਿਆ ਨੂੰ ਕਿਹਾ ਕਿ ਉਹ ਸਭ ਆਪਣੇ ਵਿਭਾਗ ਨਾਲ ਸਬੰਧਤ ਚੱਲ ਰਹੀਆਂ ਸਕੀਮਾਂ ਦਾ ਸਟਾਲ ਕੈਂਪ ਵਿੱਚ ਲਗਾਉਣ ਅਤੇ ਆਏ ਹੋਏ ਲਾਭਪਾਤਰੀਆਂ ਦੇ ਫਾਰਮ ਮੋਕੇ ‘ਤੇ ਭਰੇ ਜਾਣ ਤੇ ਜਲਦ ਤੋਂ ਜਲਦ ਬੈਂਕ ਨੂੰ ਭੇਜੇ ਜਾ ਸਕਣ।ਉਹਨਾਂ ਨੇ ਪੰਜਾਬ ਸਕਿਲ ਡਿਵੈਲਪਮੈਂਟ ਤੋਂ ਆਏ ਹੋਏ ਨੁਮਾਇੰਦੇ ਨੂੰ ਕਿਹਾ ਕਿ 9 ਦਸਬੰਰ ਨੂੰ ਡੀ.ਬੀ.ਈ.ਈ ਵਿਖੇ ਲਗਾਏ ਜਾਣ ਵਾਲੇ ਸਵੈ-ਰੋਜਗਾਰ ਕੈਂਪ ਲਈ ਸਕਿਲ ਡਿਵੈਲਪੈਂਮਟ ਤੋਂ ਕੋਰਸ ਪਾਸ ਕਰ ਚੁੱਕੇ ਪ੍ਰਾਰਥੀਆਂ ਨੂੰ ਕੈਂਪ ਵਿਚ ਆਉਣ ਲਈ ਸੂਚਿਤ ਕੀਤਾ ਜਾਵੇ।
                   ਇਸ ਮੋਕੇ ਤੇ ਜਿਲ੍ਹਾ ਰੋਜ਼ਗਾਰ ਅਫਸਰ ਪਰਸੋਤਮ ਸਿੰਘ, ਪਲੇਸਮੈਂਟ ਅਫਸਰ ਰਕੇਸ਼ ਕੁਮਾਰ, ਜਿਲ੍ਹਾ ਲੀਡ ਬੈਂਕ ਮੈਨੇਜਰ ਸੁਨੀਲ ਦੱਤ, ਮੱਛੀ ਪਾਲਣ ਵਿਭਾਗ ਤੋਂ ਜੀ.ਐਸ ਰੰਧਾਵੲ, ਡੇਅਰੀ ਵਿਭਾਗ ਤੋਂ ਕੇ.ਪੀ ਸਿੰਘ ਤੇ ਦਵਿੰਦਰ ਆਦਿ ਮੌਜ਼ੁਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …