ਕਪੂਰਥਲਾ, 4 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਵੈ-ਰੋਜ਼ਗਾਰ ਨੂੰ ਬਰਾਬਰ ਮਹੱਤਤਾ ਦੇ ਮੱਦੇਨਜ਼ਰ ਅੱਜ ਰੂਰਲ ਇੰਸਟੀਚਿਊਟ ਕਪੂਰਥਲਾ ਵਿਖੇ ਸਵੈ-ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਦੌਰਾਨ ਸੰਸਥਾ ਦੇ ਪਿਛਲੇ ਬੈਚ ਦੇ ਪਾਸ-ਆਊਟ ਸਿਖਿਆਰਥੀਆਂ ਵਲੋਂ ਭਾਗ ਲੈ ਕੇ ਸਰਕਾਰ ਦੀਆਂ ਵੱਖ-ਵੱਖ ਵਿੱਤੀ ਸਹਾਇਤਾ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਸਕੀਮ ਅਤੇ ਮੁਦਰਾ ਕਰਜ਼ਾ ਸਕੀਮ ਦਾ ਲਾਭ ਲੈਣ ਲਈ ਆਪਣੇ ਬਿਨੈਪੱਤਰ ਭਰੇ ਗਏ।ਐਸ.ਸੀ ਕਾਰਪੋਰੇਸ਼ਨ ਅਤੇ ਬੈਂਕਫਿਨਕੋ ਵਰਗੇ ਅਦਾਰਿਆਂ ਨੇ ਭਾਗ ਲੈ ਕੇ ਆਪਣੀਆਂ ਸਕੀਮਾਂ ਅਧੀਨ ਯੋਗ ਪ੍ਰਾਰਥੀਆਂ ਦੇ ਫਾਰਮ ਭਰੇ ਗਏ।
ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਜਿਥੇ ਜਿਲ੍ਹੇ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਮੁਹੱਈਆ ਕਰਾਉਣ ਲਈ ਵਚਨਬੱਧ ਅਤੇ ਮੋਹਰੀ ਰਿਹਾ ਹੈ, ਓਥੇ ਹੁਨਰਮੰਦ ਅਤੇ ਆਪਣਾ ਕੰਮ ਕਰਨ ਦੇ ਇਛੁੱਕ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਾਉਣ ਲਈ ਸਰਕਾਰ ਵਲੋਂ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਮੁਹੱਈਆ ਕਰਾਉਣ ਲਈ ਚਾਹਵਾਨ ਹੈ।ਉਨ੍ਹਾਂ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਦਾ ਮਤਲਬ ਸਿਰਫ ਨੌਕਰੀ ਨਾ ਲੈ ਕੇ ਸਰਕਾਰ ਦੀਆਂ ਹੁਨਰ ਵਿਕਾਸ ਦੀਆਂ ਸਕੀਮਾਂ ਦਾ ਲਾਭ ਲੈ ਕੇ ਆਤਮ-ਨਿਰਭਰ ਜੀਵਨ ਦੀ ਸ਼ੁਰੂਆਤ ਕਰਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …