Thursday, October 9, 2025
Breaking News

ਕਰੋਨਾ ਦੇ ਨਵੇਂ ਵੈਰੀਏਂਟ ਅਤੇ ਤੀਸਰੀ ਲਹਿਰ ਪ੍ਰਤੀ ਸਿਹਤ ਵਿਭਾਗ ਚੌਕਸ – ਸਿਵਲ ਸਰਜਨ

ਕਪੂਰਥਲਾ, 4 ਦਸੰਬਰ (ਪੰਜਾਬ ਪੋਸਟ ਬਿਊਰੋ) – ਕਰੋਨਾ ਦੇ ਨਵੇਂ ਵੈਰੀਏਂਟ ਓਮੀਕ੍ਰਾਨ ਅਤੇ ਤੀਸਰੀ ਲਹਿਰ ਦੇ ਮੱਦੇਨਜਰ ਸਿਵਲ ਸਰਜਨ ਵਲੋਂ ਸਿਹਤ ਵਿਭਾਗ ਕਪੂਰਥਲਾ ਦੇ ਵੱਖ ਵੱਖ ਸਰਕਾਰੀ ਸਿਹਤ ਕੇਂਦਰਾਂ ਦਾ ਜਾਇਜ਼ਾ ਲਿਆ ਗਿਆ।ਉਨ੍ਹਾਂ ਨੇ ਹਸਪਤਾਲਾਂ ਦੇ ਆਈ.ਸੀ.ਯੂ ਸੈਂਟਰਾਂ, ਆਈਸੋਲੇਸ਼ਨ ਵਾਰਡਾਂ, ਜਿਲੇ ਵਿਚ ਚੱਲ ਰਹੇ ਤਿੰਨ ਆਕਸੀਜਨ ਪਲਾਂਟਾ ਦਾ ਦੌਰਾ ਕੀਤਾ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਚ ਮੌਜ਼ੂਦ ਦਵਾਈਆਂ ਬਾਰੇ ਜਾਣਕਾਰੀ ਲਈ।ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਕੋਵਿਡ ਅਤੇ ਓਮੀਕ੍ਰਾਨ ਵਾਇਰਸ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਵਿਭਾਗ ਦੀਆਂ ਟੀਮਾਂ ਆਪਣੇ ਪੱਧਰ ‘ਤੇ ਇਨ੍ਹਾਂ ਨਾਲ ਨਿਪਟਣ ਲਈ ਮਿਹਨਤ ਕਰ ਰਹੀਆਂ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਬੇਵਜ੍ਹਾ ਘਰਾਂ ਤੋਂ ਬਾਹਰ ਨਿਕਲਣ, ਮਾਸਕ ਪ੍ਰਤੀ ਲਾਪਰਵਾਹ ਨਾ ਹੋਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
                  ਉਨ੍ਹਾਂ ਲੋਕਾਂ ਨੂੰ ਕੋਵਿਡ ਦੇ ਨਵੇਂ ਵੈਰੀਏਂਟ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਓਮੀਕ੍ਰਾਨ ਤੇਜ਼ੀ ਨਾਲ ਫੈਲਦਾ ਹੈ। ਓਮੀਕ੍ਰਾਨ ਦੇ ਵਿਸ਼ਵ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਵਿਡ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ ਅਤੇ ਕੋਵਿਡ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਇਨ੍ਹ ਬਿੰਨ ਪਾਲਣਾ ਇਸ ਵਾਇਰਸ ਤੋਂ ਬਚਾਅ ਲਈ ਜਰੂਰੀ ਹੈ।ਉਨ੍ਹਾਂ ਬੁਖਾਰ, ਖਾਂਸੀ, ਸਾਹ ਲੈਣ ਵਿਚ ਦਿੱਕਤ, ਬਦਨ ਦਰਦ, ਥਕਾਵਟ, ਉਲਟੀ ਆਉਣ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਨੂੰ ਕਿਹਾ ਤੇ ਸੈਂਪਲਿੰਗ ਕਰਵਾਉਣ ਨੂੰ ਕਿਹਾ।ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਖਾਂਸੀ ਕਰਨ ਲੱਗੇ ਅਤੇ ਛਿਕਣ ਲੱਗੇ ਮੂੰਹ ਅਤੇ ਨੱਕ ਨੂੰ ਢੱਕਿਆ ਜਾਏ।
ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਹੋਏਗੀ ਟੈਸਟਿੰਗ

              ਡਾ. ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਵਿਦੇਸ਼ਾਂ ਖਾਸ ਕਰ ਯੁਰੋਪ ਦੇ 11 ਮੁਲਕਾਂ ਯੁਨਾਈਟਿਡ ਕਿੰਗਡਮ, ਸਾਊਥ ਅਫ੍ਰੀਕਾ, ਬ੍ਰਾਜੀਲ, ਬੋਟਸਵਾਨਾ, ਚਾਈਨਾ, ਮਾਰਿਸ਼ਸ, ਨਿਊਜੀਲੈਂਡ, ਜਿੰਬਾਬਵੇ, ਸਿੰਗਾਪੁਰ ,ਹਾਂਗਕਾਂਗ ਅਤੇ ਇਜਰਾਈਲ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ਤੇ ਹੀ ਟੈਸਟਿੰਗ ਕੀਤੀ ਜਾਣੀ ਹੈ ਅਤੇ ਜੀਨੌਮ ਸਿਕੂਏਂਸਿੰਗ ਦੇ ਤਹਿਤ ਪਾਜ਼ਟਿਵ ਆਉਣ ‘ਤੇ ਇਨ੍ਹਾਂ ਨੂੰ ਸੰਸਥਾਗਤ ਹੀ ਆਈਸੋਲੇਟ ਕੀਤਾ ਜਾਣਾ ਹੈ।7 ਦਿਨ ਕੁਆਰਟੀਂਨ ਕਰਨ ਤੋਂ ਬਾਅਦ 8ਵੇਂ ਦਿਨ ਟੈਸਟ ਕੀਤਾ ਜਾਣਾ ਹੈ ਤੇ ਰਿਪੋਰਟ ਨੈਗੇਟਿਵ ਆਉਣ ‘ਤੇ ਹੀ ਉਸ ਨੂੰ ਘਰ ਭੇਜਿਆ ਜਾਏਗਾ ਅਤੇ ਘਰ ਵਿਚ ਵੀ 7 ਦਿਨ ਲਈ ਆਈਸੋਲੇਟ ਕੀਤਾ ਜਾਏਗਾ।
                     ਸਿਵਲ ਸਰਜਨ ਨੇ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤੇ ਕੋਵਿਡ ਦੀਆਂ ਦੋਨੋਂ ਵੈਕਸੀਨੇਸ਼ਨ ਡੋਜ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਜੇਕਰ ਟੀਕਾਕਰਣ ਤੋਂ ਬਾਅਦ ਵੀ ਉਹ ਪਾਜ਼ਟਿਵ ਆਉਂਦੇ ਹਨ ਤਾਂ ਵਾਇਰਸ ਦੀ ਸਰੀਰ ਪ੍ਰਤੀ ਗੰਭੀਰਤਾ ਘੱਟ ਜਾਏਗੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …