ਅੰਮ੍ਰਿਤਸਰ, 4 ਦਸੰਬਰ (ਖੁਰਮਣੀਆਂ) – ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਰਾਮ ਦੱਤ ਹਾਲ ਵਿਖੇ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਮਾਗਮ 5 ਦਸੰਬਰ ਨੂੰ ਸਵੇਰੇ 10-00 ਵਜੇ ਕੇਂਦਰੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਹਰਪਿੰਦਰ ਕੌਰ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ, ਮਨਮੋਹਨ ਸਿੰਘ ਬਾਸਰਕੇ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਉਤਸ਼ਾਹ ਵਰਧਕ ਸਨਮਾਨ ਅਤੇ ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਨੂੰ ਨਿਰਮਲ ਸਿੰਘ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ।ਕਿਸਾਨੀ ਸੰਕਟ ਤੇ ਹੱਲ ਬਾਰੇ ਮੁੱਖ ਬੁਲਾਰੇ ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਹੋਣਗੇ ਅਤੇ ਡਾ. ਕਰਮਜੀਤ ਸਿੰਘ “ਮਜ਼ਦੂਰਾਂ ਅਤੇ ਕਿਸਾਨਾਂ ਦੀ ਅੰਤਰ ਆਤਮਾ ਨੂੰ ਪਛਾਣਦੇ ਪ੍ਰਿੰਸੀਪਲ ਸੁਜਾਨ ਸਿੰਘ” ਸਬੰਧੀ ਗੱਲ ਕਰਨਗੇ।
ਮਨਮੋਹਨ ਸਿੰਘ ਬਾਸਰਕੇ ਸਾਹਿਤ ਦੇ ਖੇਤਰ ਵਿੱਚ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਮਨਮੋਹਨ ਸਿੰਘ ਨੇ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਵਿਖੇ ਜਨਮ ਲਿਆ।ਉਹ ਹੁਣ ਤੱਕ ਤੇਰਾਂ ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ।ਜਿਹਨਾਂ ਵਿੱਚ ਕਹਾਣੀ ਸੰਗ੍ਰਹਿ” ਬੇਨਾਮ ਰਿਸ਼ਤੇ” ,”ਗੁਆਚੇ ਪਲਾਂ ਦੀ ਦਾਸਤਾਨ” ਅਤੇ “ਮੁੱਠੀ ਚੋਂ ਕਿਰਦੀ ਰੇਤ ” ਤੋਂ ਇਲਾਵਾ ਬਾਲ ਪੁਸਤਕ” ਕੁਕੜੂੰ ਘੜੂੰ “, ਭਲੇ ਅਮਰਦਾਸ ਗੁਣ ਤੇਰੇ (ਇਤਿਹਾਸਕ ਨਾਟਕ),”ਇਤਿਹਾਸਕ ਪਿੰਡ ਬਾਸਰਕੇ ਗਿੱਲਾਂ”, “ਸੈਣ ਰੂਪ ਹਰਿ ਜਾਇ ਕੈ” (ਜੀਵਨ ਤੇ ਰਚਨਾ ਸੈਣ ਭਗਤ), ” ਚੇਤਿਆਂ ਦੀ ਚੰਗੇਰ ਚੋਂ ” (ਯਾਦਾਂ) ਅਤੇ ਸਰਵੇ ਪੁਸਤਕ “ਸ੍ਰੀ ਛੇਹਰਟਾ ਸਾਹਿਬ”,”ਅਟਾਰੀ”,”ਰਾਮਦਾਸ” ਅਤੇ ” ਨੂਰਦੀ” ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ “ਸਰਾਏ ਅਮਾਨਤ ਖ਼ਾਂ ” ਛਪਾਈ ਅਧੀਨ ਹੈ।
ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਸੁਪਰਡੈਂਟ ਵਜੋਂ ਸੇਵਾ ਮੁਕਤ ਹੋਏ ਮਨਮੋਹਨ ਸਿੰਘ ਬਾਸਰਕੇ ਵਾਤਾਵਰਣ ਪ੍ਰੇਮੀ ਹਨ।ਉਹ ਦਰੱਖ਼ਤ ਲਗਾਉਣ ਦੀ ਲੋੜ ‘ਤੇ ਜ਼ੋਰ ਹੀ ਨਹੀਂ ਦੇਂਦੇ, ਸਗੋਂ ਖੁਦ ਵੀ ਬੂਟੇ ਲਗਾ ਕੇ ਉਨਾਂ ਦੇ ਪਾਲਣ ਵੱਲ ਵੀ ਧਿਆਨ ਦਿੰਦੇ ਹਨ।ਇਥੇ ਦੱਸਣਯੋਗ ਹੈ ਕਿ ਬਾਸਰਕੇ ਦੀਆਂ 20 ਤੋਂ ਵਧੇਰੇ ਕਹਾਣੀਆਂ ਆਲ ਇੰਡੀਆ ਰੇਡੀਓ ਤੋਂ ਬ੍ਰਾਡਕਾਸਟ ਹੋ ਚੁੱਕੀਆਂ ਹਨ।
ਇਨ੍ਹਾਂ ਨੂੰ ਅੱਜ ਸਾਹਿਤ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਗੁਰਦਾਸਪੁਰ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …