ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਭਾਜਪਾ ਦੇ ਮੁੱਖ ਦਫਤਰ ਚੰਡੀਗੜ ਵਿਖੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਰਾਕੇਸ਼ ਕੁਮਾਰ ਰਿੰਕੂ ਤੇ ਜਿਲਾ ਵਾਈਸ
ਪ੍ਰਧਾਨ ਅਵਿਨਾਸ਼ ਸ਼ੈਲਾ ਦੀ ਪ੍ਰੇਰਣਾ ਸਦਕਾ ਸ਼ਿਵ ਸੈਨਾ ਕੇਸਰੀ ਦੇ ਕੌਮੀ ਪ੍ਰਧਾਨ ਵਿਪਨ ਨਈਅਰ ਆਪਣੇ ਸਾਥੀਆਂ ਰਮਨ ਪੰਡਿਤ, ਰਿੱਕੀ ਪੰਡਿਤ, ਆਸ਼ੂ ਪੰਡਿਤ, ਰਘੁ ਪੰਡਿਤ, ਅਨਿਲ ਕੁਮਾਰ, ਸ਼ੈਂਕੀ ਅਰੋੜਾ, ਮਨੀ ਸ਼ਰਮਾ, ਸ਼ਿਵਮ, ਗੁਰਲਾਲ ਸਿੰਘ, ਬਹਾਦੁਰ ਸਮੇਤ ਭਾਜਪਾ ਦੀਆਂ ਚੰਗੀਆ ਨੀਤੀਆਂ ਨੂੰ ਵੇਖਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋ ਗਏ।ਇਹਨਾਂ ਨੂੰ ਭਾਜਪਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਕੌਮੀ ਭਾਜਪਾ ਲੀਡਰ ਸੰਤੋਖ ਸਿੰਘ ਗੁਮਟਾਲਾ, ਜਿਲਾ ਵਾਈਸ ਪ੍ਰਧਾਨ ਅਵਿਨਾਸ਼ ਸ਼ੈਲਾ ਤੇ ਸੀਨੀਅਰ ਆਗੂ ਰਾਕੇਸ਼ ਕੁਮਾਰ ਰਿੰਕੂ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।ਸਮਾਰੋਹ ਦੌਰਾਨ ਸੁਭਾਸ਼ ਸ਼ਰਮਾ ਨੇ ਕਿਹਾ ਲੋਕ ਕਾਂਗਰਸੀਆਂ ਦੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ।ਪੰਜਾਬ ਦੀ ਜਨਤਾ ਦਾ ਇੰਨ੍ਹਾਂ ਕਾਂਗਰਸੀਆਂ ਤੋਂ ਵਿਸ਼ਵਾਸ਼ ਉਠ ਚੁੱਕਾ ਹੈ ਤੇ ਉਹ ਭਾਜਪਾ ਵਿਚ ਸ਼ਾਮਿਲ ਹੋ ਕੇ ਇਸ ਦੀ ਜਿੱਤ ਯਕੀਨੀ ਬਨਾਉਣ ਲਈ ਉਤਾਵਲੇ ਹਨ।ਭਾਜਪਾ ਵਿਚ ਸ਼ਾਮਿਲ ਇੰਨ੍ਹਾਂ ਪਰਿਵਾਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਵਿਪਨ ਨਈਅਰ ਨੇ ਕਿਹਾ ਕਿ ਹਿੰਦੂ ਸਮਾਜ ਦੇ ਹਿੱਤ ਲਈ ਕੰਮ ਕਰਨ ਵਾਲੀ ਪਾਰਟੀ ਦਾ ਸ਼ਿਵ ਸੈਨਾ ਕੇਸਰੀ ਹਮੇਸ਼ਾਂ ਸਮੱਰਥਨ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸਪਨੇ ਨੂੰ ਪੁਰਾ ਕਰਨ ਲਈ ਉਹ ਪੁਰੀ ਲਗਨ ਨਾਲ ਕੰਮ ਕਰਨਗੇ।
ਇਸ ਮੋਕੇ ਜੋਗਿੰਦਰ ਅਟਵਾਲ, ਅਮਿਤ ਕੁਮਾਰ ਮੋਨੂੰ, ਸੋਰਵ ਸ਼ਰਮਾ, ਦੀਪਕ ਕੁਮਾਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media