ਅੰਮ੍ਰਿਤਸਰ, 9 ਦਸੰਬਰ (ਦੀਪ ਦਵਿੰਦਰ ਸਿੰਘ) – ਤਿੰਨ ਖੇਤੀ ਕਾਲੇ ਕਨੂੰਨ ਰੱਦ ਕਰਵਾਉਣ ਹਿੱਤ ਪਿਛਲੇ ਇਕ ਸਾਲ ਤੋਂ ਵੀ ਉਪਰ ਅਰੰਭੇ ਕਿਰਸਾਨੀ ਸੰਘਰਸ਼ ਦੇ ਤਹਿਤ ਬਿੱਲ ਵਾਪਸੀ ਤੇ ਹੋਰ ਕਿਰਸਾਨੀ ਮੰਗਾਂ ਮੰਨੇ ਜਾਣ ‘ਤੇ ਲੇਖਕ ਭਾਈਚਾਰੇ ਵਿੱਚ ਖੁਸ਼ੀ ਦਾ ਮਹੌਲ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸ਼ਾਹ ਮੁਹੰਮਦ ਦੇ ਬੈਂਤ ਕਿ “ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਪਿੱਠ ਮੀਆਂ” ਦੇ ਹਵਾਲੇ ਨਾਲ ਕਿਹਾ ਕਿ ਇਕਵੀਂ ਸਦੀ ਦੇ ਇਸ ਕਿਰਸਾਨੀ ਘੋਲ ਦੀ ਜਿੱਤ ਨੇ ਸਮਾਜਿਕ ਜੀਵਨ ਸ਼ੈਲੀ ਵਿੱਚ ਨਵੀਆਂ ਪੈੜਾਂ ਸਿਰਜ਼ੀਆਂ ਹਨ।ਕਿਸਾਨ, ਮਜ਼ਦੂਰ ਅਤੇ ਸਮਾਜ ਦੇ ਬਾਕੀ ਤਬਕਿਆਂ ਦੇ ਨਾਲ ਨਾਲ ਔਰਤਾਂ ਦਾ ਵੀ ਇਸ ਸੰਘਰਸ਼ ਵਿਚ ਸਲਾਹੁਣਯੋਗ ਯੋਗਦਾਨ ਰਿਹਾ ਜਿਹੜੀਆਂ ਪਹਿਲੇ ਦਿਨ ਤੋਂ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਡਟੀਆਂ ਰਹੀਆਂ।ਉਹਨਾਂ ਕਿਹਾ ਕਿ ਇਸ ਸੰਘਰਸ਼ ਨੇ ਏਕਤਾ, ਭਾਈਚਾਰਾ ਅਤੇ ਦ੍ਰਿੜਤਾ ਦਾ ਨਵਾਂ ਅਧਿਆਏ ਸਿਰਜ਼ਿਆ ਹੈ।
ਇਸ ਮੌਕੇ ਸ਼ੈਲਿੰਦਰਜੀਤ ਰਾਜਨ, ਕੇਵਲ ਧਾਲੀਵਾਲ, ਸ਼ਾਇਰ ਦੇਵ ਦਰਦ, ਮਲਵਿੰਦਰ, ਸਰਬਜੀਤ ਸੰਧੂ, ਡਾ. ਪਰਮਿੰਦਰ, ਮੁਖਤਾਰ ਗਿੱਲ, ਕਸ਼ਮੀਰ ਸਿੰਘ, ਸੁਮੀਤ ਸਿੰਘ, ਹਰਪਾਲ ਨਾਗਰਾ, ਹਰਜੀਤ ਸੰਧੂ, ਡਾ. ਮੋਹਨ, ਮਨਮੋਹਨ ਢਿੱਲੋਂ, ਜਗਤਾਰ ਗਿੱਲ, ਚੰਨ ਅਮਰੀਕ, ਜਸਵੰਤ ਧਾਪ, ਮਖਣ ਭੈਣੀਵਾਲ, ਸਕੱਤਰ ਸਿੰਘ ਪੁਰੇਵਾਲ, ਜਗਦੀਸ਼ ਸਚਦੇਵਾ, ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ, ਨਿਰਮਲ ਅਰਪਣ, ਸੁਰਿੰਦਰ ਚੋਹਕਾ, ਕੁਲਦੀਪ ਦਰਾਜਕੇ, ਸ਼ੁਕਰਗੁਜ਼ਾਰ ਸਿੰਘ, ਸੁਖਵੰਤ ਚੇਤਨਪੁਰੀ, ਡਾ ਇਕਬਾਲ ਕੌਰ ਸੌਂਧ, ਮਨਮੋਹਨ ਬਾਸਰਕੇ, ਰਘਬੀਰ ਸਿੰਘ ਸੋਹਲ ਅਤੇ ਬਲਜਿੰਦਰ ਮਾਂਗਟ ਅਦਿ ਨੇ ਕਿਸਾਨ ਜਥੇਬੰਦੀਆਂ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …