ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ‘ਕਾਲੇ ਖੇਤੀ ਕਾਨੂੰਨਾਂ’ ਨੂੰ ਰੱਦ ਕਰਵਾ ਕੇ ਵਾਪਸ ਪਿੰਡ ਪਰਤਣ ‘ਤੇ ਵੱਖ-ਵੱਖ ਕਿਸਾਨ ਆਗੂਆਂ ਨੂੰ ਗੁਰਦੁਆਰਾ ਭਾਈ ਝਾੜੂ ਸਾਹਿਬ ਵਲਟੋਹਾ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪਿੰਡ ਕਾਲੀਆ ਸਕੱਤਰਾ ਤੋਂ ਗੁਰਦੁਆਰਾ ਸਾਹਿਬ ਕਿਸਾਨ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।ਟਿਕਰੀ ਬਾਰਡਰ ‘ਤੇ ਰਾਤ ਦਿਨ ਸੇਵਾਵਾਂ ਨਿਭਾਉਣ ਵਾਕੇ ਪਿੰਡ ਕਾਲੀਆ ਦੇ ਨੌਜਵਾਨ ਆਗੂ ਮੱਖਣ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਫਤਿਹ ਕਰ ਆਏ ਕਿਸਾਨ ਆਗੂਆਂ ਦਾ ਸਨਮਾਨ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ, ਜਿਨ੍ਹਾਂ ਨੇ ਦਿਨ ਰਾਤ ਸਿਖਰ ਦੁਪਹਿਰਾ ਅਤੇ ਸਿਆਲੀ ਠੰਢ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ।ਇਸ ਮੌਕੇ ਸਨਮਾਨੇ ਗਏ ਆਗੂਆਂ `ਚ ਮੱਖਣ ਸਿੰਘ, ਭੱਲਾ ਸਿੰਘ, ਅਮਰੀਕ ਸਿੰਘ, ਹੀਰਾ ਸਿੰਘ, ਸੋਨੂ ਕਾਲੀਆ, ਸੁਖਵੰਤ ਸਿੰਘ ਵਲਟੋਹਾ, ਸਤਬੀਰ ਸਿੰਘ ਕੋਟਲੀ, ਜੁਗਰਾਜ ਸਿੰਘ ਢੋਲਣ, ਰਾਜ ਸਿੰਘ, ਯੋਧ ਸਿੰਘ, ਪ੍ਰਿਥੀਪਾਲ ਸਿੰਘ ਦੂਹਲ, ਗੁਰਲਾਲ ਸਿੰਘ ਦੂਹਲ, ਨਿਰਮਲ ਸਿੰਘ ਆਦਿ ਆਗੂ ਹਾਜ਼ਰ ਸਨ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …