Friday, October 31, 2025
Breaking News

ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਹਲਕਾ ਅਟਾਰੀ ਤੋਂ ਕਾਂਗਰਸ ਟਿਕਟ ਦੇ ਸੰਭਾਵਿਤ ਦਾਅਵੇਦਾਰ ਅਜੈਪਾਲ ਸਿੰਘ ਰੰਧਾਵਾ ਡੀ.ਐਮ.ਓ ਵਲੋਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।ਪ੍ਰਕਾਸ਼ ਬਲੱਡ ਸੈਂਟਰ ਦੀ ਟੀਮ ਦੇ ਸਹਿਯੋਗ ਨਾਲ ਕੈਂਪ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਲਈ ਖ਼ੂਨਦਾਨ ਜ਼ਰੂਰ ਕਰਨ ਤਾਂ ਜੋ ਕਿਸੇ ਲੋੜਵੰਦ ਮਰੀਜ਼ ਦਾ ਭਲਾ ਹੋ ਸਕੇ।
              ਇਸ ਮੌਕੇ ਪ੍ਰਭਜਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਹੈਪੀ, ਅਰਸ਼ਪ੍ਰੀਤ ਸਿੰਘ, ਪੁਨੀਤ ਸਿੰਘ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਟੋਨੀ ਪਿੰਡ ਤਾਜ਼ਾ ਚੱਕ, ਸਰਪੰਚ ਰਾਜਪਾਲ ਸਿੰਘ, ਕੈਪਟਨ ਦਲਜੀਤ ਸਿੰਘ, ਸਰਪੰਚ ਲਾਭ ਸਿੰਘ, ਕਸ਼ਮੀਰ ਸਿੰਘ, ਸਨਦੀਪ ਸਿੰਘ, ਮਹਿੰਗਾ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …