Thursday, July 3, 2025
Breaking News

ਏ.ਡੀ.ਸੀ (ਵਿਕਾਸ) ਰੰਧਾਵਾ ਵਲੋਂ ਧਾਰ ਬਲਾਕ ਦੀਆਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੇ ਨਿਰਮਾਣ ਕਾਰਜ਼ ਦਾ ਸ਼ੁਭਅਰੰਭ

ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਧਾਰ ਬਲਾਕ ਦੇ ਪਿੰਡ ਰੱਲਾ ਹਰੀਜਨ ਬਸਤੀ ਨੂੰ ਜਾਂਦੀ ਸੜਕ ਦਾ ਬੀਤੇ ਦਿਨੀ ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਵਲੋਂ ਨਿਰਮਾਣ ਕਾਰਜ ਦਾ ਅਰੰਭ ਕੀਤਾ ਗਿਆ।ਪਰਮਪਾਲ ਸਿੰਘ ਐਸ.ਡੀ.ਓ ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ ਮੰਡੀ ਬੋਰਡ ਪਠਾਨਕੋਟ, ਵਰਿੰਦਰ ਸਿੰਘ ਅਤੇ ਹੋਰ ਰੱਲਾ ਨਿਵਾਸੀ ਇਸ ਸਮੇਂ ਹਾਜ਼ਰ ਸਨ।
                 ਜਾਣਕਾਰੀ ਦਿੰਦਿਆ ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਪਿੰਡ ਹਰੀਜਨ ਬਸਤੀ ਰੱਲਾ ਵਿਖੇ 0.43 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ਼ ਮੰਡੀ ਬੋਰਡ ਪਠਾਨਕੋਟ ਵਲੋਂ ਸੁਰੂ ਕੀਤਾ ਗਿਆ ਹੈ।ਇਸ ਸੜਕ ਤੇ ਕਰੀਬ 44 ਲੱਖ ਰੁਪਏ ਖਰਚ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ 20 ਤੋਂ 25 ਘਰ੍ਹਾਂ ਨੂੰ ਲਾਭ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧਾਰ ਬਲਾਕ ਦੇ ਪਿੰਡ ਰੋਗ ਤੋਂ ਹਰੀਜਨ ਬਸਤੀ ਦੇ ਲਈ ਕਰੀਬ ਇੱਕ ਕਿਲੋਮੀਟਰ ਲੰਬਾਈ ਦੀ ਸੜਕ ਦਾ ਨਿਰਮਾਣ ਮੰਡੀ ਬੋਰਡ ਵੱਲੋਂ 78.63 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਰੱਖੀਆਂ ਮੁਹੱਲਾ ਅੰਡੇਲੀ ਵਿਖੇ 0.52 ਕਿਲੋਮੀਟਰ ਲੰਬਾਈ ਦੀ ਸੜਕ ‘ਤੇ 48.86 ਲੱਖ ਰੁਪਏ ਖਰਚ ਕਰਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …