ਮੁਗਲਾਂ ਮੂਹਰੇ ਕਦੇ ਨਾ ਈਨ ਮੰਨੀ, ਉਮਰਾਂ ਵਿੱਚ ਸੀ ਚਾਹੇ ਲੱਖ ਛੋਟੇ
ਗੁਰ ਦਸਮੇਸ਼ ਨੇ ਤੋਰਿਆ ਪਾਉਣ ਸ਼ਹੀਦੀ, ਚਾਹੇ ਸੀ ਜ਼ਿਗਰ ਦੇ ਲੱਖ ਟੋਟੇ।
ਨਾਮ ਅਜੀਤ ਸੀ ਜਿਤਨਾ ਸੀ ਔਖਾ 392 ਤੀਰਾਂ ਦੇ ਫੱਟ ਮੋਟੇ
ਨਾਮ ਸਿਮਰਨ ਨਾਲ ਸ਼ਕਤੀ ਆ ਜਾਂਦੀ, ਉਹ ਹਿੰਦ ਦੀ ਚਾਦਰ ਦੇ ਸੀ ਪੋਤੇ।
ਜੁਝਾਰ ਸਿੰਘ ਦਾ ਅਜੇ ਸੀ ਕੱਦ ਛੋਟਾ, ਪਰ ਕਿਰਦਾਰ ਸ਼ੇਰਾਂ ਤੋਂ ਸੀ ਚੋਖੇ
ਉਹ ਕਹਿੰਦਾ ਸੀ ਜਾਉ ਵੀਰ ਕੋਲੇ, ਵਿੱਚ ਬਲਦੀ ਅੱਗ ਦੇ ਪ੍ਰਾਣ ਚੋਕੇ।
ਜ਼ੋਰਾਵਰ ਸੀ ਅਜੇ ਨੌ ਸਾਲਾਂ ਦਾ ਜੀ, ਸਿਰ ਫੈਸਲਿਆਂ ਦੇ ਜਦੋਂ ਪਹਾੜ ਚੁੱਕੇ
ਉਹ ਮਰਨੋ ਮੂਲ ਨਾ ਡਰੇ ਕਦੇ, ਜਿਹੜੇ ਖੇਡੇ ਸੀ ਤੀਰਾਂ ਦੀ ਨੋਕੇ।
ਫਤਹਿ ਸਿੰਘ ਸੀ ਸੋਚਣੀ ਦੇ ਬਾਬੇ, ਨਿੱਕੀ ਉਮਰ ‘ਚ ਖਿਆਲ ਸੀ ਉੱਚ ਕੋਟੇ,
ਹੱਸ ਹੱਸ ਕੇ ਨੀਹਾਂ ਦੇ ਵਿੱਚ ਖੜ ਗਏ, ਨਿਰੰਕਾਰ ਹੱਸੇ ਤੇ ਵੈਰੀ ਜਾਣ ਸੋਕੇ।
ਦੁਨੀਆਂ ਵਿੱਚ ਨਾ ਸ਼ਹਾਦਤ ਹੋਈ ਐਸੀ, ਸਰਬੰਸ ਵਾਰਦੇ ਜੋ ਗੁਰ ਦਸਮੇਸ਼ ਹੋਤੇ,
ਸਭ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ, ਅੰਬਾਰ ਸੀ ਲਾਏ ਮੁਗਲਾਂ ਦੀ ਲੋਥੇ। 14012022
ਹਰਪ੍ਰੀਤ ਸਿੰਘ ਮੁੰਡੇ
ਮੋ – 98031 70300