ਕਈ ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਤਕੜਾ ਹੁੰਗਾਰਾ ਮਿਲਣ ਨਾਲ ਪਾਰਟੀ ਦਾ ‘ਦਾਇਰਾ’ ਵਿਸ਼ਾਲ ਹੁੰਦਾ ਜਾ ਰਿਹਾ ਹੈ।ਅੱਜ ਵੱਡੀ ਗਿਣਤੀ ’ਚ ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ।
ਹਾਊਸਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਦੇ ਗ੍ਰਹਿ ਵਾਰਡ ਨੰਬਰ 62 ਵਿਖੇ ਆਯੋਜਿਤ ਮੀਟਿੰਗ ਦੌਰਾਨ ਤਲਬੀਰ ਗਿੱਲ ਨੇ ਕਿਹਾ ਕਿ ਕਾਂਗਰਸ ਅਤੇ ਅਰਵਿੰਦ ਕੇਜਰੀਵਾਲ ਦੀ ‘ਆਪ’ ਇਕੋ ਸਿੱਕੇ ਦੇ ਦੋ ਪਹਿਲੂ ਹਨ, ਜਿਨ੍ਹਾਂ ਦਾ ਮਕਸਦ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਕੇ ਸੂਬੇ ਨੂੰ ਲੁੱਟਣਾ ਹੈ।ਦੋਵੇਂ ਪਾਰਟੀਆਂ ਦੇ ਆਗੂ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲੈਣ ਲਈ ਹਰੇਕ ਪ੍ਰਕਾਰ ਦੇ ਹੱਥਕੰਡੇ ਅਪਨਾ ਰਹੀਆਂ ਹਨ। ਪਰ ਸੂਝਵਾਨ ਲੋਕ 20 ਫਰਵਰੀ ਨੂੰ ਇਨ੍ਹਾਂ ਪਾਰਟੀਆਂ ਨੂੰ ਨਕਾਰਦੇ ਹੋਏ ਗਠਜੋੜ ਦੇ ਹੱਕ ’ਚ ਨਿੱਤਰਣਗੇ।
ਤਲਬੀਰ ਗਿੱਲ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਕਤ ਪਾਰਟੀਆਂ ਦੇ ਲਾਰੇ-ਲੱਪਿਆਂ ਤੋਂ ਸਾਵਧਾਨ ਹੋ ਕੇ ਅਕਾਲੀ-ਬਸਪਾ ਗਠਜੋੜ ਸਰਕਾਰ ਲਿਆਉਣ ਲਈ ਕਮਰ ਕੱਸ ਲੈਣ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫ਼ਿਰ ਤੋਂ ਸੱਤਾ ਸੌਂਪਣ ਤਾਂ ਜੋ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇੇ।
ਉਨਾਂ ਨੇ ਅਮਰੀਕ ਸਿੰਘ ਸਮੇਤ ਕਾਂਗਰਸ ਪਾਰਟੀ ਛੱਡ ਕੇ ਆਏ ਕੇਂਦਰੀ ਸਹਿਕਾਰੀ ਬੈਂਕ ਅੰਮ੍ਰਿਤਸਰ ਦੇ ਸਾਬਕਾ ਡਾਇਰੈਕਟਰ ਸੁਖਦੇਵ ਸਿੰਘ ਸੁਲਤਾਨਵਿੰਡ, ਬੱਬੂ ਮਹਾਜਨ, ਬੋਧ ਰਾਜ ਮਹਾਜਨ, ਵਿੱਕੀ ਬਾਬਾ, ਹਰਨੇਕ ਸਿੰਘ, ਬਾਬਾ ਟੀ ਸਟਾਲ, ਪੱਪੂ ਕੈਮਿਸਟ, ਹਾਊਸਫੈਡ ਪੰਜਾਬ ਦੇ ਸਾਬਕਾ ਡਾਇਰੈਕਟਰ ਜਥੇਦਾਰ ਜਗੀਰ ਸਿੰਘ, ਲਾਲੀ ਕੌਂਸਲਰ, ਲੇਬਰ ਯੂਨੀਅਨ ਦੇ ਸਾਬਕਾ ਡਾਇਰੈਕਟਰ ਦਿਲਬਾਗ ਸਿੰਘ, ਮਾਰਕਫ਼ੈਡ ਪੰਜਾਬ ਦੇ ਸਾਬਕਾ ਡਾਇਰੈਕਟਰ ਮਲੂਕ ਸਿੰਘ ਉਪਲ, ਕੁਲਵੰਤ ਸਿੰਘ ਡੇਅਰੀ ਵਾਲਾ, ਦਾਰਾ ਸਿੰਘ, ਚਰਨ ਸਿੰਘ ਨੂੰ ਸ਼਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ‘ਤੇ ਪਾਰਟੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿਤਪਾਲ ਸਿੰਘ ਲਾਲੀ, ਗੁਰਜੀਤ ਸਿੰਘ ਸੰਧੂ, ਕਵਲਜੀਤ ਸਿੰਘ ਗੁਰੂਵਾਲੀ, ਗੁਰਦੇਵ ਸਿੰਘ ਪੱਟੀ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।