ਜਲੰਧਰ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਦੀ ਵੱਕਾਰੀ ਆਰਮੀ ਸਰਵਿਸ ਕੋਰ (ਏ.ਐਸ.ਸੀ) ਹਾਕੀ ਟੀਮ ‘ਸਪੋਰਟਸ ਸਿਟੀ ਆਫ ਇੰਡੀਆ’ ਜਲੰਧਰ ਵਿੱਚ ਵਾਪਸ ਆ ਗਈ ਹੈ।ਇੱਕ ਅਜਿਹਾ ਸ਼ਹਿਰ ਜਿਸ ਨੇ ਦੇਸ਼ ਨੂੰ ਕੁੱਝ ਮਹਾਨ ਹਾਕੀ ਖਿਡਾਰੀ ਦਿੱਤੇ ਹਨ।ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤ ਕੇ ਭਾਰਤੀ ਫੌਜ ਅਤੇ ਦੇਸ਼ ਦਾ ਮਾਣ ਵਧਾਇਆ ਹੈ।ਟੀਮ ਦਾ 1975 ਤੋਂ 2001 ਤੱਕ ਇੱਕ ਸੁਨਹਿਰੀ ਦੌਰ ਸੀ ਅਤੇ ਇਸ ਨੇ ਆਰਮੀ ਹਾਕੀ ਕੱਪ, ਗੁਰੂ ਤੇਗ ਬਹਾਦਰ ਗੋਲਡ ਕੱਪ, ਬੰਬੇ ਗੋਲਡ ਕੱਪ, ਬੀਟਨ ਕੱਪ, ਆਗਾ ਖਾਨ ਟਰਨਾਮੈਂਟ, ਅਬਿਦੁੱਲਾ ਗੋਲਡ ਕੱਪ ਅਤੇ ਸੁਰਜੀਤ ਸਿੰਘ ਗੋਲਡ ਕੱਪ ਵਰਗੇ ਵੱਕਾਰੀ ਟੂਰਨਾਮੈਂਟ ਜਿੱਤ ਕੇ ਖੇਡ ਜਗਤ ਵਿੱਚ ਨਿਵੇਕਲਾ ਸਥਾਨ ਹਾਸਲ ਕੀਤਾ।ਏ.ਐਸ.ਸੀ ਹਾਕੀ ਟੀਮ ਬ੍ਰਿਗੇਡੀਅਰ ਹਰਚਰਨ ਸਿੰਘ ਵੀ.ਐਸ.ਐਮ, ਕਰਨਲ ਬਲਬੀਰ ਸਿੰਘ ਵੀ.ਐਸ.ਐਮ ਕੈਪਟਨ ਰੋਮੀਓ ਜੇਮਜ਼, ਹਵਾਲਦਾਰ ਮੈਨੁਅਲ ਫਰੈਡਰਿਕ ਅਤੇ ਹਵਾਲਦਾਰ ਐਸ.ਵੀ ਸੁਨੀਲ ਵਰਗੇ ਉਤਮ ਓਲੰਪੀਅਨਾਂ ਦੀ ਨਰਸਰੀ ਰਹੀ ਹੈ।ਇਨ੍ਹਾਂ ਸਾਰਿਆਂ ਨੇ ਭਾਰਤ ਦਾ ਮਾਣ ਵਧਾਇਆ ਹੈ।
ਜਲੰਧਰ ਪਹੁੰਚਣ `ਤੇ ਇਕ ਸਵਾਗਤੀ ਸਮਾਗਮ ਕਰਵਾਇਆ ਗਿਆ ਅਤੇ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਵੀ.ਐਸ.ਐਮ ਅਤੇ ਕਰਨਲ ਬਲਬੀਰ ਸਿੰਘ ਵੀ.ਐਸ.ਐਮ ਨੇ ਟੀਮ ਦਾ ਸਵਾਗਤ ਕੀਤਾ।ਆਰਮੀ ਸਰਵਿਸ ਕੋਰ ਦੀ ਹਾਕੀ ਟੀਮ ਦੀ ਸ਼ਹਿਰ ਵਿੱਚ ਵਾਪਸੀ ਨਾਲ ਏ.ਐਸ.ਸੀ ਕੋਰ ਟੀਮ ਦੀ ਪੁਰਾਣੀ ਸ਼ਾਨ ਦੀ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …