Wednesday, March 19, 2025

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ `ਚ `ਦਸਤਕ ਕਲਾਸ` ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ `ਦਸਤਕ ਕਲਾਸ` ਗੱਲਬਾਤ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਦਾ ਸ਼ੁਭਆਰੰਭ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਦੇ ਅਨੁਭਵਾਂ ਬਾਰੇ ਦਸਦੇ ਹੋਏ ਜੀਵਨ `ਚ ਸਿੱਖਿਆ ਦੇ ਮਹੱਤਵ, ਮਿਹਨਤੀ ਸਖ਼ਸ਼ੀਅਤ, ਆਤਮਨਿਰਭਰਤਾ, ਨਿਡਰਤਾ, ਸੁਤੰਤਰਤਾ, ਪਾਰਦਰਸ਼ਤਾ ਅਤੇ ਇਮਾਨਦਾਰੀ ਆਦਿ ਜੀਵਨ ਮੁੱਲਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਵਿਦਿਆਰਥਣਾਂ ਨਾਲ ਵਿਚਾਰ ਚਰਚਾ ਕਰਦੇ ਹੋਏ ਉਹਨਾਂ ਨੂੰ ਕਾਲਜ ਦੁਆਰਾ ਸਿੱਖਿਆ ਤੋਂ ਇਲਾਵਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ ਅਤੇ ਵਿਦਿਆਰਥਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ `ਤੇ ਕਾਲਜ ਦੇ ਨੋਡਲ ਅਫਸਰ, ਡਾ. ਸ਼ੈਲੀ ਜੱਗੀ ਨਾਲ ਜਾਣੂ ਕਰਵਾਇਆ।
ਕਾਲਜ ਦੇ ਐਨ.ਐਸ.ਐਸ ਵਿਭਾਗ ਤੋਂ ਪ੍ਰੋਗਰਾਮ ਅਫਸਰ ਪ੍ਰੋ. ਸੁਰਭੀ ਸੇਠੀ ਦੁਆਰਾ ਵਿਦਿਆਰਥਣਾਂ ਨੂੰ ਐਨ ਐਸ ਐਸ ਬਾਰੇ ਦੱਸਿਆ ਅਤੇ ਵਿਦਿਆਰਥਣਾਂ ਨੂੰ ਰਾਸ਼ਟਰੀ ਸੇਵਾਵਾਂ ਦੇ ਮੁੱਲਾਂ ਬਾਰੇ ਦੱਸਦਿਆਂ ਐਨ ਐਸ ਐਸ ਅਪਨਾਉਣ ਲਈ ਪ੍ਰੇਰਿਤ ਕੀਤਾ।
                  ਇਸ ਤੋਂ ਇਲਾਵਾ ਐਨ.ਸੀ.ਸੀ ਵਿਭਾਗ ਦੀ ਲੈਫਟੀਨੈਂਟ ਡਾ. ਅਮਨਦੀਪ ਕੌਰ ਨੇ ਜੀਵਨ `ਚ ਅਨੁਸ਼ਾਸਨ ਦੇ ਮਹੱਤਵ ਬਾਰੇ ਦੱਸਿਆ ਅਤੇ ਵਿਦਿਆਰਥਣਾਂ ਨੂੰ ਐਨ.ਸੀ.ਸੀ `ਚ ਸ਼ਾਮਿਲ ਹੋਣ ਦੇ ਲਾਭ ਬਾਰੇ ਦੱਸਿਆ।ਉਹਨਾਂ ਨੇ ਵਿਦਿਆਰਥਣਾਂ ਨੂੰ ਸੂਚਿਤ ਕੀਤਾ ਕਿ ਕਾਲਜ ਦੇ ਐਨ.ਐਸ.ਐਸ ਯੂਨਿਟ ਵੰਨ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਅਧੀਨ ਕੰਮ ਕਰਦੀ ਹੈ।ਨੋਡਲ ਅਫਸਰ ਡਾ. ਸ਼ੈਲੀ ਜੱਗੀ ਨੇ ਵਿਦਿਆਰਥਣਾਂ ਨੂੰ ਰਚਨਾਤਮਕ ਲੇਖਣ ਅਤੇ ਹਿੰਦੀ ਪੱਤਰਿਕਾ ਦੇ ਖੇਤਰਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
                   ਕਾਲਜ ਦੇ ਲਾਇਬਰੇਰੀ ਇੰਚਾਰਜ਼ ਸ਼੍ਰੀਮਤੀ ਸਵਾਤੀ ਦੱਤਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਲਾਇਬਰੇਰੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਵਿਭਿੰਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਵਿਦਿਆਰਥਣਾਂ ਨੂੰ ਡਿਜ਼ੀਟਲ ਲਾਇਬਰੇਰੀ ਦੇ ਸੰਚਾਲਨ ਸੰਬੰਧੀ ਦੱਸਦਿਆਂ ਮੌਕੇ `ਤੇ ਹੀ ਉਹਨਾਂ ਦੀ ਰਜਿਸਟਰੇਸ਼ਨ ਕਰਵਾਈ।ਉਹਨਾਂ ਨੇ ਰੈਫਰੈਂਸ ਸੈਕਸ਼ਨ ਮਲਟੀ ਸੈਕਸ਼ਨ, ਸੀ.ਡੀ ਰੋਮ ਸੁਵਿਧਾ, ਵੱਖ-ਵੱਖ ਜਰਨਲ, ਬਹੁ-ਭਾਸ਼ਾਈ ਸਮਾਚਾਰ ਪੱਤਰ ਆਦਿ ਤੋਂ ਜਾਣੂ ਕਰਵਾਇਆ।ਡਾ. ਸੁਨੀਤਾ ਸ਼ਰਮਾ (ਪੰਜਾਬੀ ਵਿਭਾਗ) ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬੀ ਦੇ ਮਹੱਤਵ ਬਾਰੇ ਦੱਸਿਆ।ਉਹਨਾਂ ਨੇ ਮਾਤ-ਭਾਸ਼ਾ `ਤੇ ਸਵੈ-ਰਚਿਤ ਕਵਿਤਾ ਵੀ ਸੁਣਾਈ।ਕਾਲਜ ਦੀ ਸਟੂਡੈਂਟ ਕਾਊਂਸਲ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਸੰਚ ਸੰਚਾਲਨਡਾ. ਸ਼ੈਲੀ ਜੱਗੀ ਦੁਆਰਾ ਕੀਤਾ ਗਿਆ।

                    ਇਸ ਮੌਕੇ ਪ੍ਰੋ. ਕਮਾਇਨੀ, ਡਾ. ਜਸਪ੍ਰੀਤ ਬੇਦੀ, ਪ੍ਰੋ. ਹਰਦੀਪ ਸਿੰਘ, ਸੰਜੀਵ ਸ਼ਰਮਾ, ਡਾ. ਪਰਮਜੀਤ ਕੌਰ, ਸ਼੍ਰੀਮਤੀ ਸੁਮੇਰਾ ਛਾਬੜਾ ਅਤੇ ਸ਼੍ਰੀਮਤੀ ਸਵਾਤੀ ਦੱਤਾ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …