ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਪਰਿਵਰਤਨ ਕੁਦਰਤ ਦਾ ਨਿਯਮ ਹੈ ਅਤੇ ਬੁੱਧੀਮਾਨ ਉਹ ਹਨ ਜੋ ਆਪਣੇ ਆਪ ਨੂੰ ਸਕਰਾਤਮਕ ਰੂਪ ਵਿੱਚ ਅਪਣਾਉਂਦੇ ਹਨ ਅਤੇ ਤਬਦੀਲੀ ਲਈ ਤਿਆਰ ਰਹਿੰਦੇ ਹਨ।ਨਵੇਂ ਨਿਯਮਾਂ ਨੂੰ ਅਪਣਾਉਂਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਨੇ ਅੱਜ ਆਪਣਾ ਪਹਿਲਾਂ ਵਰਚੁਅਲ ਸਮਾਗਮ ਪੇਸ਼ ਕੀਤਾ ।
ਪਦਮ ਸ਼੍ਰੀ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਨਵੀਂ ਦਿੱਲੀ ਦੇ ਆਸ਼ੀਰਵਾਦ ਅਤੇ ਡਾਕਟਰ ਜੇ.ਪੀ ਸ਼ੂਰ ੂਡਾਇਰੈਕਟਰ ਪੀ.ਐਸ -1 ਅਤੇ ਏਡਿਡ ਸਕੂਲਾਂ ਦੀ ਗਤੀਸ਼ੀਲ ਨਿਗਰਾਨੀ ਹੇਠ ਡਾਕਟਰ ਨੀਲਮ ਕਾਮਰਾ ਅਤੇ ਸਕਲ ਦੇ ਮੈਨੇਜਰ ਡਾਕਟਰ ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਅਤੇ ਕਾਰਜ਼ਕਾਰੀ ਟੀਚਰ ਇੰਚਾਰਜ਼ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਐਲ.ਕੇ.ਜੀ ਦੇ ਵਿਦਿਆਰੀਆਂ ਨੇ ‘ਮਾਈ ਹੈਬਿਟਸ ਮਾਈ ਪ੍ਰਾਈਡ’ ਸਿਰਲੇਖ ਵਾਲਾ ਇਕ ਸ਼ਾਨਦਾਰ ਅਤੇ ਗੂੰਜ਼ਦਾ ਸਮਾਗਮ ਪੇਸ਼ ਕੀਤਾ ।
ਇਸ ਰੰਗਾ-ਰੰਗ ਪ੍ਰੋਗਰਾਮ ਵਿਚ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਵਿਦਿਆਰਥੀਆਂ ਨੇ ਬੜੇ ਵਧੀਆ ਢੰਗ ਨਾਲ ਵੱਖ-ਵੱਖ ਤਰ੍ਹਾਂ ਦੇ ਨਾਚ ਤੇ ਕਵਿਤਾਵਾਂ ਦੀ ਪਸ਼ਕਸ਼ ਕਰ ਕੇ ਸਭ ਦਾ ਮਨ ਮੋਹ ਲਿਆ।ਇਸ ਪ੍ਰੋਗਰਾਮ ਰਾਹੀਂ ਛੋਟੇ ਅਤੇ ਪਿਆਰੇ ਕਲਾਕਾਰਾਂ ਨੇ ਸਭ ਨੂੰ ਇਹ ਸੁਨੇਹਾ ਦਿੱਤਾ ਕਿ ਸਾਨੂੰ ਸਭ ਨੂੰ ਕਸਰਤ ਕਰਨੀ, ਫਲ ਅਤੇ ਸਬਜ਼ੀਆ ਖਾਣੀਆਂ, ਪਾਣੀ ਪੀਣਾ ਅਤੇ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ, ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਜਰੂਰੀ ਹੈ।ਇਸ ਦੇ ਨਾਲ ਹੀ ਬੱਚਿਆਂ ਨੇ ਸਭ ਨੂੰ ਵਾਤਾਵਰਨ ਨੂੰ ਸਾਫ਼ ਰੱਖਣ ਅਤੇ ਰਲ ਮਿਲ ਕੇ ਪਿਆਰ ਨਾਲ ਰਹਿਣ ਦਾ ਸੁਨੇਹਾ ਵੀ ਦਿੱਤਾ ।
ਸਕੂਲ ਦੇ ਰਿਜ਼ਨਲ ਅਫਸਰ ਪੰਜਾਬ ਡਾ. ਨੀਲਮ ਕਾਮਰਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰੋਗਰਾਮ ਦੀ ਬਹੁਤ-ਬਹੁਤ ਵਧਾਈ ਦਿੱਤੀ।
ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਅਤੇ ਮੈਨੇਜਰ ਡੀ.ਏ.ਵੀ ਪਬਲਿਕ ਸਕੂਲ ਨੇ ਬੱਚਿਆਂ ਨੂੰ ਜੀਵਨ ਦੀਆਂ ਮੂਲ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹੋਏ ਦੇਸ਼ ਦਾ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
ਮਿ. ਬਲਵਿੰਦਰ ਸਿੰਘ ਔਫੀਸ਼ੀਏਟਿੰਗ ਟੀਚਰ ਇੰਚਾਰਜ਼ ਨੇ ਵੀ ਬੱਚਿਆਂ ਦਾ ਮਨੋਬਲ ਵਧਾਉਂਦੇ ਹੋਏ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਕੋ- ਕਰੀਕੁਲਰ ਇੰਚਾਰਜ਼ ਮੈਡਮ ਸ਼ਮਾ ਸ਼ਰਮਾ ਅਤੇ ਮੈਡਮ ਅਨੁਰਾਧਾ ਗਰੋਵਰ ਟੀਚਰ ਇੰਚਾਰਜ਼ ਡੀ.ਏ.ਵੀ ਪਬਲਿਕ ਕੈਂਟ ਬ੍ਰਾਂਚ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਸ਼ਲਾਘਾਯੋਗ ਰਿਹਾ ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …