ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕੀਤੀ ਸੇਵਾ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਸਥਾਨਕ ਸੁਲਤਾਨ ਵਿੰਡ ਰੋਡ ਸਥਿਤ ਹਬੀਬ ਪੁਰਾ ਵਿਖੇ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੀ ਭਾਜਪਾ ਆਗੂ ਤੇ ਸਾਬਕਾ ਸਿਹਤ ਮੰਤਰੀ ਮੈਡਮ ਲਕਸ਼ਮੀ ਕਾਂਤਾ ਚਾਵਲਾ ਨੇ ਸ਼ਰਧਾਲੂ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਕੀਤੀ।ਸ਼ਿਵ ਭਗਤ ਅਨਿਲ ਭੰਡਾਰੀ ਤੇ ਹੋਰਨਾਂ ਵਲੋਂ ਮੈਡਮ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ।ਭੰਡਾਰੀ ਨੇ ਦੱਸਿਆ ਕਿ ਅੱਜ ਇਹ 16ਵਾਂ ਸਲਾਨਾ ਲੰਗਰ ਆਯੋਜਿਤ ਕੀਤਾ ਗਿਆ ਹੈ, ਜੋ 2006 ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਹ ਲੰਗਰ ਸਵੇਰੇ 11-00 ਵਜੇ ਤੋਂ ਰਾਤ 11-00 ਵਜੇ ਤੱਕ ਚੱਲਿਆ।ਜਿਸ ਵਿੱਚ ਸੂਪ, ਦੁੱਧ, ਭਟੂਰੇ ਛੋਲੇ, ਖੀਰ, ਨਿਊਟਰੀ ਬਰੈਡ, ਨੂਡਲ, ਟਿੇੱਕੀ, ਕੇਕ ਤੇ ਫਰੂਟ ਚਾਟ ਆਦਿ ਪਦਾਰਥਾਂ ਦੇ ਲੰਗਰ ਤਿਆਰ ਕੀਤੇ ਗਏ।
ਇਸ ਮੌਕੇ ਸੀਨੀਅਰ ਭਾਜਪਾ ਆਗੂ ਡਾ. ਰਾਜੇਸ਼ ਕੁਮਾਰ, ਰਮਨ ਭੰਡਾਰੀ, ਅਰੁਣ ਭੰਡਾਰੀ, ਸਿੱਧੂ ਪੋਲਟਰੀ ਫਾਰਮ ਵਾਲੇ, ਅਮਿਤ, ਰਾਜੀਵ, ਰਾਹੁਲ, ਸੰਦੀਪ ਤੇ ਸੁਮਿਤ ਆਦਿ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ।