Sunday, March 23, 2025

ਸੰਗਰਾਮੀ ਕਲਾ ਕੇਂਦਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ‘ਤੇ ਬਹਾਦਰੀ ਦਿਵਸ ਮਨਾਇਆ

ਸੰਗਰੂਰ, 9 ਮਾਰਚ (ਜਗਸੀਰ ਲੌਂਗੋਵਾਲ) – ਸੰਗਰਾਮੀ ਕਲਾ ਕੇਂਦਰ ਸੁਨਾਮ ਵਲੋਂ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਂਡੇਸ਼ਨ ਆਫ ਕਨੇਡਾ ਦੇ ਸਹਿਯੋਗ ਨਾਲ ਗੁਰਦੁਆਰਾ ਗੋਬਿੰਦਪੁਰਾ ਧਰਮਸ਼ਾਲਾ ਕੰਪਲੈਕਸ ਕੋਕੋ ਮਾਜ਼ਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸ਼ਹੀਦ ਊਧਮ ਸਿੰਘ ਦੇ 13 ਮਾਰਚ 1940 ਦੇ ਬਹਾਦਰੀ ਦਿਵਸ ਨੂੰ ਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ।ਮੁੱਖ ਬੁਲਾਰਿਆਂ ਵਿਚੋਂ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਨੇ ਔਰਤ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਸਾਲ ਦੇ ਇਕ ਦਿਨ 8 ਮਾਰਚ ਨੂੰ ਔਰਤਾਂ ਲਈ ਮਾਣ-ਸਨਮਾਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।ਪਰ ਬਾਕੀ 364 ਦਿਨ ਮਰਦ ਸਮਾਜ ਵਲੋਂ ਔਰਤਾਂ ਨੂੰ ਜ਼ਲੀਲ ਤੇ ਮਲੀਨ ਕੀਤਾ ਜਾਂਦਾ ਹੈ।ਭਰੂਣ ਹੱਤਿਆ, ਬਲਾਤਕਾਰ, ਘਰੇਲੂ ਹਿੰਸਾ ਤੇ ਲਿੰਗ ਭੇਦ ਆਦਿਕ ਬੁਰਾਈਆਂ ਨੇ ਸਾਡੇ ਦੇੁਸ਼ ਨੂੰ ਦੁਨੀਆਂ ਭਰ ਵਿੱਚ ਬਦਨਾਮ ਕੀਤਾ ਹੈ।ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਗਿਆਨੀ ਜਗੀਰ ਸਿੰਘ ਰਤਨ ਨੇ ਕਿਹਾ ਕਿ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਨੂੰ ਰੋਕਣ ਲਈ ਸਮਾਜ ਅਤੇ ਔਰਤਾਂ ਵਿਚ ਜਾਗਰੂਕਤਾ ਲਿਆਉਣ ਦੀ ਜਰੂਰਤ ਹੈ, ਤਾਂ ਜੋ ਭਵਿੱਖ ਦੇ ਸਮਾਜ ਵਿੱਚ ਔਰਤ ਵਰਗ ਨਾਲ ਕੋਈ ਵਿਤਕਰਾ ਨਾ ਹੋਵੇ।ਗਦਰੀ ਸ਼ਹੀਦ ਸਰਦਾਰ ਊਧਮ ਸਿੰਘ ਦੇ ਬਹਾਦਰੀ ਦਿਵਸ ਵਾਰੇ ਬੋਲਦਿਆਂ ਡਕਟਰ ਰਘਵੀਰ ਕੌਰ ਨੇ ਨਵੇਂ ਖੋਜ ਭਰਪੂਰ ਤੱਥ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਬਦਲੇ ਤੋਂ ਪਾਰ ਜਾਂਦਿਆਂ ਬਰਤਾਨਵੀ ਗੁਲਾਮੀਂ ਦੀਆਂ ਜੰਜ਼ੀਰਾਂ ਕੱਟ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ।ਬਾਬਾ ਫ਼ਰੀਦ ਵੈਲਫੇਅਰ ਸੁਸਾਇਟੀ ਲੌਂਗੋਵਾਲ ਦੇ ਫਾਊਂਡਰ ਕਮਲਜੀਤ ਸਿੰਘ ਵਿੱਕੀ ਨੇ ਵੀ ਔਰਤ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
                    ਬਜੁਰਗ ਮਾਤਾਵਾਂ ਅਤੇ ਨੈਸ਼ਨਲ ਤਗਮਾ ਜੇਤੂ ਖਿਡਾਰਨਾਂ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਗੀਤ ਸੰਗੀਤ ਅਤੇ ਕਵੀ ਦਰਬਾਰ ਦੇ ਦੌਰ ਵਿੱਚ ਪ੍ਰਸਿੱਧ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ।ਕਰਮ ਸਿੰਘ ਜਖ਼ਮੀ ਮਿਲਖਾ ਸਿੰਘ ਸਨੇਹੀ, ਅਵਤਾਰ ਸਿੰਘ ਉਗਰਾਹਾਂ, ਪ੍ਰੋਫ਼ੈਸਰ ਨਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ ਅਤੇ ਗੁਰਜੰਟ ਸਿੰਘ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸਾਂਝੀਆਂ ਕੀਤੀਆਂ।
                  ਇਸ ਮੌਕੇ ਡਾਕਟਰ ਡੋਲੀ ਰਾਏ, ਕੇਸਰ ਸਿੰਘ ਢੋਟ, ਮਾਸਟਰ ਕੇਹਰ ਸਿੰਘ ਜੋਸਨ, ਹਰਨੇਕ ਸਿੰਘ, ਗੁਰਬਚਨ ਸਿੰਘ, ਕਰਮਜੀਤ ਸਿੰਘ ਐਡਵੋਕੇਟ, ਹਰਪਾਲ ਸਿੰਘ ਯੂ.ਐਸ.ਏ, ਕਰਨੈਲ ਸਿੰਘ, ਅਵਤਾਰ ਸਿੰਘ, ਰਾਮ ਸਿੰਘ, ਦੇਵ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਜੋਰਾ ਸਿੰਘ, ਗੁਰਚਰਨ ਸਿੰਘ ਕਾਲਾ ਸੰਘਾ, ਨਿਰਮਲ ਸਿੰਘ ਸੁਲਤਾਨਪੁਰ ਲੋਧੀ, ਮਾਸਟਰ ਭਾਰਤ ਹਰੀ ਸ਼ਰਮਾ, ਰਾਜਨ ਕੁਮਾਰ, ਮੰਗਤ ਰਾਮ, ਰਾਜ ਕੌਰ ਅਤੇ ਗੁਰਮੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ `ਚ ਸਰੋਤੇ ਹਾਜ਼ਰ ਸਨ।
               ਸਟੇਜ ਦੀ ਕਾਰਵਾਈ ਗਿਆਨੀ ਜਗੀਰ ਸਿੰਘ ਰਤਨ ਵਲੋਂ ਨਿਭਾਈ ਗਈ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …