Monday, December 23, 2024

ਚਮਰੋੜ ਵਿਖੇ ਕੁਦਰਤ ਦੀ ਗੋਦ ‘ਚ ਕਰਵਾਏ ਕੁਸ਼ਤੀ, ਕਬੱਡੀ ਅਤੇ ਬਾਲੀਵਾਲ ਮੁਕਾਬਲੇ

ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸ਼ਿਵਜੋਤ, ਨਿਮਰਤ ਖਹਿਰਾ ਤੇ ਪਾਰੀ ਪਨਡੀਰ ਅੱਜ ਕਰਨਗੇ ਮਨੋਰੰਜ਼ਨ

ਪਠਾਨਕੋਟ, 12 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸਨ ਵਲੋਂ ਚਮਰੋੜ (ਪਠਾਨਕੋਟ) ਵਿਖੇ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਦੋ ਦਿਨ੍ਹਾਂ ਸਪੋਰਟਸ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਹਿਲੇ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।13 ਮਾਰਚ ਨੂੰੰ ਕਰਵਾਏ ਜਾ ਰਹੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੁਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਪਠਾਨਕੋਟ ਦੇ ਚਮਰੋੜ ਦਾ ਨਾਮ ਪੰਜਾਬ ਹੀ ਨਹੀਂ ਦੇਸ਼ ਦੂਨੀਆਂ ਵਿੱਚ ਵੀ ਟੂਰਿਸਟ ਹੱਬ ਵਜੋਂ ਪ੍ਰਮੋਟ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ।ਡਿਪਟੀ ਕਮਿਸਨਰ ਸੰਯਮ ਅਗਰਵਾਲ ਨੇ ਚਮਰੋੜ ਵਿਖੇ ਕਰਵਾਏ ਜਾ ਰਹੇ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੇ ਪਹਿਲੇ ਦਿਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਮਗਰੋਂ ਕੀਤਾ।ਸੁਰਿੰਦਰਾ ਲਾਂਬਾ ਐਸ.ਐਸ.ਪੀ ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰਕਲ੍ਹਾਂ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਲੱਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ਼ ਮਹਾਜਨ ਵਾਈਲਡ ਲਾਈਫ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਇਸ ਸਮੇਂ ਹਾਜ਼ਰ ਸਨ।ਇਸ ਪ੍ਰੋਗਰਮ ਦਾ ਮਕਸਦ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸੈਰ ਸਪਾਟੇ ਲਈ ਚਮਰੋੜ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਨਣ ਦਾ ਮੌਕਾ ਦੇਣਾ ਹੈ।
                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਮਾਰਚ ਨੂੰ ਚਮਰੋੜ ਵਿਖੇ ਖੁੱਲੇ ਕੁਦਰਤੀ ਨਜ਼ਾਰਿਆਂ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਜੋਰਡਨ ਸੰਧੂ, ਸਿਵਜੋਤ, ਨਿਮਰਤ ਖਹਿਰਾ ਅਤੇ ਪਾਰੀ ਪਨਡੀਰ ਅਪਣੇ ਸੂਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਉਨਾਂ ਹਰੇਕ ਨਾਗਰਿਕ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਦਿੱਤਾ।ਐਸ.ਐਸ.ਪੀ ਪਠਾਨਕੋਟ ਸੁਰਿੰਦਰਾ ਲਾਂਬਾ ਨੇ ਕਿਹਾ ਕਿ ਸੁਰੱਖਿਆ ਵਿਵੱਸਥਾ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਹਿਲੇ ਦਿਨ ਕੁਸ਼ਤੀ, ਕਬੱਡੀ ਅਤੇ ਬਾਲੀਵਾਲ ਦੇ ਖੇਡ ਮੁਕਾਬਲਿਆਂ ਵਿੱਚ ਪੂਰੇ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ।13 ਮਾਰਚ ਨੂੰ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਜਿਲ੍ਹਾ ਪ੍ਰਸਾਸ਼ਨ ਵਲੋਂ ਸਨਮਾਨਿਤ ਕੀਤਾ ਜਾਵੇਗਾ।ਖੇਡ ਮੁਕਾਬਲੇ ਇਨ੍ਹੇ ਰੋਚਕ ਰਹੇ ਕਿ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸੁਰਿੰਦਰ ਲਾਂਬਾ ਐਸ.ਐਸ.ਪੀ ਪਠਾਨਕੋਟ ਆਪ ਬਾਲੀਵਾਲ ਖੇਡਣ ਲੱਗ ਪਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …